Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੨੭੪
੩੬. ।ਡਰੋਲੀ॥
੩੫ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੩੭
ਦੋਹਰਾ: ਸ਼੍ਰੀ ਗੁਰੁ ਹਰਿ ਗੋਵਿੰਦ ਜੀ, ਪ੍ਰਥਮ ਪਠੋ ਅਸਵਾਰ।
ਗ੍ਰਾਮ ਡਰੋਲੀ ਸੁਧਿ ਦਈ, ਸੁਨਿ ਹਰਖੋ ਪਰਵਾਰ ॥੧॥
ਚੌਪਈ: ਸਾਈਣਦਾਸ ਦਾਸ ਲੇ ਬ੍ਰਿੰਦ।
ਸੁਨਿ ਸਨਮਾਨਨਿ ਹੇਤੁ ਬਿਲਦ।
ਨਿਕਸਿ ਗ੍ਰਾਮ ਤੇ ਵਧੋ ਪ੍ਰਮੋਦ।
ਤੂਰਨਿ ਗਮਨੋ ਸਤਿਗੁਰੁ ਕੋਦ੧ ॥੨॥
ਸੁੰਦਰ ਮੰਦਰ ਬਿਖੈ ਪ੍ਰਯੰਕ।
ਕਰੋ ਡਸਾਵਨਿ ਹਰਖਤਿ ਅੰਕ।
ਅੁਜ਼ਜਲ ਆਸਤਰਨ੨ ਕਸਵਾਇ।
ਰੇਸ਼ਮ ਡੋਰ ਗੁੰਫ੩ ਲਰਕਾਇ ॥੩॥
੪ਅੰਤਰ ਵਹਿਰ ਨਿਰੰਤਰ ਘਰ ਕੋ।
ਕਰੀਯਹਿ ਤਾਰਿ ਮਾਰਜਨਿ੫ ਕਰਿ ਕੋ।
ਅਤਰਨ ਕੀ ਖੁਸ਼ਬੋਇ ਫੈਲਾਵਹੁ।
ਦਾਸ ਭੇਜਿ ਗਨ ਫੂਲ ਅਨਾਵਹੁ ॥੪॥
ਕੁੰਭ ਅੰਬ ਹਿਤ੬, ਦੀਜਹਿ ਕੋਰੇ।
ਸੀਤਲ ਜਲ ਕੀਜਹਿ ਸਮ ਓਰੇ੭।
ਤਰ ਅੂਪਰ ਦੇ ਕਰਿ ਬਹੁ ਸ਼ੋਰਾ੮।
ਕਰਹੁ ਭਲੇ! ਇਹ ਕਾਰਜ ਤੋਰਾ ॥੫॥
ਕਹਿ ਰਾਮੋ ਸੰਗ ਆਪ ਪਯਾਨਾ।
ਗੁਰੁ ਸਨਮੁਖ, ਕਰਿਬੇ ਸਨਮਾਨਾ।
ਮਧੁਰ ਪ੍ਰਸ਼ਾਦਿ ਅੁਠਾਏ ਹਾਥ।
ਅਤਿ ਚਿਤ ਚੌਣਪ ਪਿਖਨਿ ਕੋ ਨਾਥ ॥੬॥
ਮਾਤ ਗੰਗ ਕੇ ਸੇਵਕ ਸੰਗ।
ਮਿਲੇ ਡਰੋਲੀ ਮਨੁਜ ਅੁਮੰਗ।
੧ਤਰਫ।
੨ਵਿਛਾਵਂਾਂ।
੩ਗੁਜ਼ਛੇ।
੪ਭਾਈ ਸਾਈਣਦਾਸ ਜੀ ਬੀਬੀ ਰਾਮੋ ਜੀ ਲ਼ ਕਹਿਦੇ ਹਨ (ਦੇਖੋ ਅੰਕ ੬)।
੫ਸਫਾਈ।
੬ਜਲ ਵਾਸਤੇ ਘੜੇ।
੭ਗੜੇ ਵਾਣੂ ਠਢਾ।
੮ਸ਼ੋਰਾ ਪਾਂੀ ਵਿਚ ਪਾਕੇ ਵਿਚ ਪਾਂੀ ਦਾ ਬਰਤਨ ਧਰਿਆਣ ਠਢਾ ਹੋ ਜਾਣਦਾ ਹੈ।