Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੨੭੪
੩੩. ।ਬੈਰਮਖਾਨ, ਮਥੁਰਾ ਬਜ਼ਧ॥
੩੨ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੩੪
ਦੋਹਰਾ: ਤੁਰਕ ਤ੍ਰਾਸ ਧਰਿ ਜਬਿ ਭਜੇ, ਦੇਖੇ ਅਬਦੁਲਖਾਨ।
ਬਡੋ ਕ੍ਰੋਧ ਕਰਿ ਤਪ ਗਯੋ, ਬੋਲੋ ਦੁਸ਼ਟ ਮਹਾਨ ॥੧॥
ਸੈਯਾ: ਬੈਰਮਖਾਨ ਕੋ ਤੀਰ ਬੁਲਾਇ ਕੈ
ਕੋਪ ਕੋ ਧਾਰਿ ਕਹੋ ਸਮੁਦਾਈ੧।
ਕੋਣ ਨ ਥਿਰੋ ਸੰਗ੍ਰਾਮ ਪਰੋ
ਅਬਿ ਭਾਜਿ ਕੈ ਜਾਹੁਗੇ ਕੌਨ ਸੇ ਥਾਈਣ?
ਕਾ ਤੁਮ ਲਾਜ ਪੈ ਗਾਜ ਪਰੀ੨,
ਬਹੁ ਬੋਲਤਿ ਥੇ ਮਿਲਿ ਕੈ ਅਗੁਵਾਈ੩।
-ਕੌਨ ਅਰੈ ਹਮ ਸੰਗਿ ਮਹਾਂ ਭਟ-,
ਥੋਰੇ ਈ ਸਿਜ਼ਖਨਿ ਦੀਨੋ ਪਲਾਈ੪ ॥੨॥
ਤੂਰਨ ਤੂੰ ਰਨ ਕੋ ਕਰਿ ਜਾਹੁ
ਸਭੈ ਭਟ ਰੋਕਹੁ ਦੈ ਲਲਕਾਰਾ।
ਬੈਰਮਖਾਨ ਸੁਨੇ ਬਚ ਬਾਨ ਸੇ,
ਕ੍ਰੋਧ ਭਯੋ ਨਹਿ ਜਾਇ ਸਹਾਰਾ।
ਲੈ ਦਲ ਕੋ ਅੁਮਡੋ ਇਕ ਵਾਰ ਹੀ,
ਪੀਸਤਿ ਦਾਂਤਨਿ ਕੋ ਬਲ ਧਾਰਾ।
ਆਇ ਪਰੋ ਗਨ ਸਿਜ਼ਖਨਿ ਪੈ
ਥਿਰ ਹੋਤਿ ਭਏ ਬਡ ਬੀਰ ਜੁਝਾਰਾ੫ ॥੩॥
ਮਾਰ ਤੁਫੰਗਨਿ ਮਾਚੀ ਘਨੀ,
ਨ ਅਰੇ ਸਿਖ, ਬੈਰਮ ਖਾਨ ਭਜਾਏ।
ਤੋਮਰ ਤੀਰਨਿ ਸੋਣ ਗੁਲਕਾਨਿ
ਕਰੀ ਬਰਖਾ ਇਕਸਾਰ ਧਵਾਏ੬।
ਦੋਨਹੁ ਕੀ ਦਿਸ਼ਿ ਤੇ ਮਰਿ ਕੈ
ਭਟ ਹੂਰ ਬਿਮਾਨ ਚਢੇ ਮੁਦ ਪਾਏ।
ਦੇਹਿ ਤਜੀ ਸਭਿ ਪਾਪਨਿ ਕੇ
੧ਸਾਰੀ ਵਾਰਤਾ।
੨ਕੀ ਤੇਰੀ ਲਜਾ ਤੇ ਬਿਜਲੀ ਪੈ ਗਈ ਹੈ?
੩ਅਜ਼ਗੇ ਤਾਂ ਤੁਸੀਣ ਮਿਲਕੇ ਵਧ ਵਧ ਕੇ ਬੋਲਦੇ ਸੀ।
੪ਥੋੜੇ ਸਿਜ਼ਖਾਂ ਨੇ ਹੀ (ਤੁਹਾਲ਼) ਨਠਾ ਦਿਜ਼ਤਾ।
੫ਜੰਗਜੂ ਸੂਰਮੇ।
੬ਸੂਰਮਿਆਣ ਲ਼ ਭਜਾ ਦਿਜ਼ਤਾ।