Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੮੦
ਤਨ ਸਿਸਕਾਰਨ ਕੋ ਸਮੁਝਾਏ।
ਜਹਿਣ ਕਰੀਰ ਹੋਵੈ ਤਰੁ ਹਰੋ।
ਤਿਸ ਕੇ ਨਿਕਟ ਥਾਨ ਮਮ ਕਰੋ ॥੨੧॥
ਮੁਖ ਪ੍ਰਸੰਨ ਇਮਿ ਕਹਿ ਸਭਿ ਕਾਣਹੂ।
ਖਿਰੋ ਕਮਲ ਜਨੁ ਜਲ ਕੇ ਮਾਂਹੂ।
ਅਤਿਸ਼ੈ ਸੁੰਦਰਤਾ ਛਬਿ ਬਾਢੀ।
ਲਾਲੀ ਅਰਣੋਦਯ੧ ਸਮ ਗਾਢੀ ॥੨੨॥
ਕਮਲ ਪਜ਼ਤ੍ਰ ਸਮ ਬਿਕਸੇ ਲੋਚਨ।
ਦੇਖਤਿ ਸਭਿ ਦਿਸ਼ ਸੋਚ ਬਿਮੋਚਨ।
ਮੁਸਕਾਵਤਿ ਬੋਲਤਿ ਮਨ ਭਾਵਤਿ।
ਸਿਖ ਸਭਿ ਪਿਖਿ ਕਰਿ ਬਲਿ ਬਲਿ ਜਾਵਤਿ ॥੨੩॥
ਨਿਜ ਅਨਦ ਮਹਿਣ ਮਗਨ ਬਿਲਦੇ।
ਧਾਰਨ ਤਾਗਨ ਦੇਹਿ ਸੁਛੰਦੇ੨।
ਕ੍ਰਿਪਾ ਦ੍ਰਿਸ਼ਟਿ ਸੋਣ ਸਭਿ ਦਿਸ਼ਿ ਦੇਖਾ।
ਦੀਨਸਿ ਦਰਸ਼ਨ ਅਨਣਦ ਵਿਸ਼ੇਾ ॥੨੪॥
ਪੁਨ ਸਭਿ ਕੇ ਦੇਖਤਿ ਤਤਕਾਲ।
ਪੌਢ ਗਏ ਸ਼੍ਰੀ ਗੁਰੂ ਕ੍ਰਿਪਾਲ।
ਅੂਪਰ ਬਿਸਦ ਬਸਤ੍ਰ ਕੋ ਲੀਨਾ।
ਪਰਮ ਧਾਮ ਪ੍ਰਸਥਾਨੋ ਕੀਨਾ ॥੨੫॥
ਤਿਹ ਛਿਨਿ ਬਿਧਿ੩ ਸ਼ੰਕਰ੪ ਚਲਿ ਆਏ।
ਸਾਧ ਸਾਧ ਮੁਖ ਬਾਕ ਅਲਾਏ।
ਗੁਰ ਆਸ਼ੈ੫ ਕੋ ਦ੍ਰਿੜ੍ਹ ਬਡ ਕਰੋ।
ਅਜਰ ਜਰਨ ਨਿਸ਼ਚੈ ਅੁਰ ਧਰੋ ॥੨੬॥
ਅਪਨੀ ਚਾਹਨਿ ਹਿਤ ਬਡਿਆਈ।
ਕਰਾਮਾਤ ਨਹਿਣ ਰੰਚੁ ਦਿਖਾਈ।
ਅੁਰ ਗੰਭੀਰ ਧੀਰ ਬੁਧਿਵੰਤਾ।
ਅਚਲ ਮੇਰੁ ਸਮ ਨਹੀਣ ਚਲਤਾ ॥੨੭॥
ਅਪਰ ਦੇਵ ਇੰਦ੍ਰਾਦਿਕ ਆਏ।
੧ਸੂਰਜ ਅੁਦਯ ਦੀ ਲਾਲੀ।
੨ਦੇਹ ਦਾ ਧਾਰਨਾ ਯਾ ਤਿਆਗਣਾ ਆਪ ਦੇ ਆਪਣੇ ਵਜ਼ਸ ਵਿਚ ਹੈ।
੩ਬ੍ਰਹਮਾਂ।
੪ਸ਼ਿਵ ਜੀ।
੫ਭਾਵ ਗੁਰ ਨਾਨਕ ਦੇਵ ਦੇ ਆਸ਼ੇ ਲ਼।