Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੨੭੮
੪੦. ।ਦਿਜ਼ਲੀ ਵਿਖੇ ਨਿਵਾਸ॥
੩੯ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੪੧
ਦੋਹਰਾ: ਇਸ ਪ੍ਰਕਾਰ ਸ਼੍ਰੀ ਸਤਿਗੁਰੂ, ਪੁਰੀ ਪ੍ਰਵੇਸ਼ੇ ਜਾਇ।
ਸਰਬ ਭਾਂਤਿ ਕੀ ਸੇਵ ਕਰੀ, ਹਰਖੋ ਜੈ ਸਿੰਘ ਰਾਇ ॥੧॥
ਚੌਪਈ: ਖਾਨ ਪਾਨ ਕਰਿ ਬਿਬਿਧ ਪ੍ਰਕਾਰੇ।
ਕੀਰ ਜਾਮਨੀ ਸੈਨ ਸੁਖਾਰੇ।
ਅੁਠਤਿ ਭਏ ਪੁਨ ਬਡੀ ਸਕਾਰੇ੧।
ਸਕਲ ਸੌਚ ਜੁਤਿ ਮਜ਼ਜਤਿ ਬਾਰੇ ॥੨॥
ਜੈਪੁਰ ਨਾਥ ਸੁ ਪੋਸ਼ਿਸ਼ ਪਾਏ।
ਚਹਿਤਿ ਸ਼ਾਹੁ ਢਿਗ ਬਰ ਬਤਾਏ।
ਪ੍ਰਥਮ ਆਇ ਸ਼੍ਰੀ ਗੁਰੂ ਸਮੀਪ।
ਪਦ ਪਰ ਬੰਦਨ ਕੀਨਿ ਮਹੀਪ ॥੩॥
ਸ਼ਾਹੁ ਨਿਕਟਿ ਮੈਣ ਚਾਹਤਿ ਜਾਯੋ।
ਨਮੋ ਹੇਤੁ ਰਾਵਰ ਕੇ ਆਯੋ।
ਸਹਿਤ ਪ੍ਰਸੰਸਾ ਸੁਧਿ ਕਹਿ ਦੈਹੌਣ।
ਨਮ੍ਰੀਭੂਤ ਭਲੇ ਤਿਸ ਕੈਹੌਣ ॥੪॥
ਸੁਨਿ ਸਤਿਗੁਰ ਤਿਸ ਕਹੋ ਬੁਝਾਈ।
ਹਮਰੋ ਮੇਲ ਨ ਬਨਹਿ ਕਦਾਈ।
ਇਮ ਕਹਿਬੋ ਸੁਨਿਬੋ ਤੁਮ ਕਰਨਾ।
ਤੁਰਕੇਸ਼ੁਰ ਸੰਗ ਬਨਹਿ ਨ ਅਰਨਾ੨ ॥੫॥
ਤੋਰਿ ਪ੍ਰੀਤਿ ਕਰਿ ਹਮ ਚਲਿ ਆਏ।
-੩ਕਰਨੋ ਪ੍ਰਨ ਕੋ- ਦੂਤ ਸੁਨਾਏ।
-ਸ਼ਾਹੁ ਸਮੀਪ ਰਾਖਿਯੋ ਪਤਿ ਕੋ।
ਚਲਿ ਇਕ ਬਾਰ ਕੀਜੀਏ ਹਿਤ ਕੋ੪- ॥੬॥
ਇਜ਼ਤਾਦਿਕ ਸੁਨਿ ਕੈ ਤਵ ਆਸ਼ੈ।
ਮਿਲੇ ਆਇ ਇਕ ਪ੍ਰੇਮ ਪ੍ਰਿਯਾਸੈ੪।
ਨਾਂਹਿ ਤ ਕਿਮਹੁ ਨ ਆਵਨ ਹੋਇ।
ਕਰਿਓ ਪ੍ਰਨ ਹਮ ਪੂਰਹਿ ਸੋਇ ॥੭॥
੧ਵਜ਼ਡੀ ਸਵੇਰੇ।
੨ਵਾਹ ਪੈਂਾ।
੩(ਤੇਰੀ ਵਲੋਣ) ਦੂਤ ਨੇ (ਸਾਲ਼) ਸੁਣਾਇਆ ਸੀ, ਕਿ ਪ੍ਰਣ (ਆਪਣਾ ਪੂਰਾ) ਕਰਨਾ, (ਪਰ) ਇਕ ਵਾਰ
ਪਾਤਸ਼ਾਹ ਕੋਲ ਪਤ ਰਖਾ ਦਿਓ, ਤੇ ਹਿਤ ਕਰਕੇ ਚਲ ਚਲੋ।
੪ਪ੍ਰੇਮੀ ਦੀ ਆਸ਼ਾ ਕਰਕੇ।