Sri Gur Pratap Suraj Granth

Displaying Page 265 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੨੭੮

੪੦. ।ਸੂਲੀਸਰ ਵਿਚ ਚੋਰ ਲ਼ ਸੂਲੀ। ਬਰੇ ਗ੍ਰਾਮ॥
੩੯ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੪੧
ਦੋਹਰਾ: ਇਸੀ ਰੀਤਿ ਸੇਵਿਤ ਸੁਮਤਿ, ਵਰ ਪਾਵਹਿ ਨਰ ਬ੍ਰਿੰਦ।
ਜਬਹਿ ਅਵਜ਼ਗਾ ਕੋ ਕਰਹਿ, ਸ੍ਰਾਪ ਸਹੈਣ ਮਤਿਮੰਦ ॥੧॥
ਚੌਪਈ: ਪੁਨ ਸੂਲੀਸਰ੧ ਕੋ ਗੁਰ ਆਏ।
ਡੇਰਾ ਕਰੋ ਦੇਖਿ ਸੁਭ ਥਾਏ।
ਸੂਰਜ ਅਸਤੋ ਭਾ ਅੰਧਕਾਰੇ।
ਖਾਨ ਪਾਨ ਕਰਿ ਸੁਪਤੇ ਸਾਰੇ ॥੨॥
ਦੈ ਤਸਕਰ ਗੁਰ ਕੇ ਸੰਗ ਲਾਰੇ।
ਕਿਤਿਕ ਦਿਨਨਿ ਤੇ ਮੂਢ ਅਭਾਗੇ।
ਏਕ ਤੁਰਕ ਇਕ ਹਿੰਦੂ ਸੋਇ।
ਲੇਨਿ ਤੁਰੰਗ ਤਕਤਿ ਹੈਣ ਦੋਇ ॥੩॥
ਸਿਵਰ ਨਿਕਟਿ ਬੈਠੇ ਕਿਤ ਦੁਰਿ ਕੈ।
ਦੇਖਨਿ ਘਾਤ ਲੇਹਿ ਜਿਮ ਹਰਿ ਕੈ।
ਤਬਹਿ ਕੇਹਰੀ ਭੀਖਨ ਭੇਖਾ।
ਗੁਰ ਡੇਰੇ ਕੋ ਆਵਤਿ ਦੇਖਾ ॥੪॥
ਚਾਰਹੁ ਓਰ ਫਿਰੋ ਕਰਿ ਬੰਦਨ।
ਇਮ ਮਨਾਇ ਕੈ ਦੋਸ਼ ਨਿਕੰਦਨ।
ਗਮਨੋ ਪੁਨ ਕਾਨਨ ਕੋ ਸੋਈ।
ਦੇਖਤਿ ਦੁਰੇ ਸੁ ਤਸਕਰ ਦੋਈ੨ ॥੫॥
ਕਹੋ ਤੁਰਕ ਇਹ ਸਾਚੋ ਪੀਰ।
ਅੁਚਿਤ ਮਾਨਿਬੇ ਗੁਨੀ ਗਹੀਰ।
ਜਿਸ ਢਿਗ ਪਸ਼ੂ ਸ਼ੇਰ ਚਲਿ ਆਵਾ।
ਨਮੋ ਪ੍ਰਦਜ਼ਛਨ ਕਰਨਿ ਸਿਧਾਵਾ ॥੬॥
ਮੈਣ ਤੋ ਕਰੌਣ ਨ ਇਨ ਕੀ ਚੋਰੀ।
ਇਹਠਾਂ ਬੰਦਤਿ ਹੌਣ ਕਰ ਜੋਰੀ।
ਜੇ ਨਿਜ ਭਲੋ ਕਰਨਿ ਅੁਰ ਧਰੈਣ।
ਚਲਹੁ ਅਪਰ ਥਲ ਚੋਰੀ ਕਰੈਣ ॥੭॥
ਸੁਨਿ ਹਿੰਦੂ ਨੇ ਬਾਕ ਅਲਾਯੋ।
ਕੋਣ ਨਿਜ ਮਨ ਮਹਿ ਭਰਮ ਅੁਠਾਯੋ?


੧ਨਾਮ ਪਿੰਡ।
੨ਓਹ ਦੋਵੇਣ ਛੁਪੇ ਹੋਏ ਚੋਰ। (ਸ਼ੇਰ ਲ਼ ਮਜ਼ਥਾ ਟੇਕਦਿਆਣ) ਦੇਖਦੇ ਹਨ।

Displaying Page 265 of 437 from Volume 11