Sri Gur Pratap Suraj Granth

Displaying Page 265 of 386 from Volume 16

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੨੭੭

੩੬. ।ਜੋਗਾ ਸਿੰਘ॥
੩੫ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੩੭
ਦੋਹਰਾ: ਰਾਮਕੁਇਰ ਕੀ ਕਥਾ ਮੈਣ,
ਬਰਨੀ ਕੁਛਕ ਬਨਾਇ੧।
ਅਪਰ ਗੁਰੂ ਇਤਿਹਾਸ ਕੋ,
ਸਭਿ ਸ਼੍ਰੋਤਾਨਿ ਸੁਨਾਇ ॥੧॥
ਚੌਪਈ: ਇਕ ਸਿਖ ਕੀ ਸਾਖੀ ਸੁਨਿ ਲੇਹੁ।
ਜਥਾ ਸਿਦਕ ਮਹਿ ਤਾਂਹਿ ਸਨੇਹੁ।
ਜੋਗਾ ਸਿੰਘ ਹੁਤੋ ਤਿਸ ਨਾਮੂ।
ਰਹੈ ਕਿਤਿਕ ਚਿਰ ਸਤਿਗੁਰ ਧਾਮੂ ॥੨॥
ਦੇਸ਼ ਪਿਸ਼ਾਵਰ ਤਨ ਕੀ ਵਾਸੀ।
ਸੇਵਾ ਕਰਹਿ ਬਹੁਤ ਗੁਰ ਪਾਸੀ।
ਦਰਸ਼ਨ ਕਰਹਿ ਸਿਦਕ ਕੋ ਠਾਨਹਿ।
ਪ੍ਰਭੂ ਰਿਝਾਵਨਿ ਕਰਹਿ ਮਹਾਨਹਿ ॥੩॥
ਕੇਤਿਕ ਵਰਖ ਬੀਤ ਜਬਿ ਗਏ।
ਤਿਸ ਕੇ ਮਾਤ ਪਿਤਾ ਤਹਿ ਆਏ।
ਦਰਸ਼ਨ ਕਰਿ ਕੈ ਅਰਪਿ ਅਕੋਰ।
ਬੋਲੇ ਜੁਗਲ ਹਾਥ ਕਰਿ ਜੋਰਿ ॥੪॥
ਮਹਾਂਰਾਜ! ਇਸ ਕੋ ਅਬਿ ਬਾਹੂ।
ਰਹੋ ਸਮੈਣ ਬਹੁ ਰਾਵਰਿ ਪਾਹੂ।
ਆਇਸੁ ਦੇਹੁ ਬਾਹ ਕਰਿਵਾਵੈ।
ਬਸਹਿ ਧਾਮ ਕੁਛ, ਪੁਨ ਇਤ ਆਵੈ? ॥੫॥
ਸ਼੍ਰੀ ਪ੍ਰਭੁ ਸੁਨਿ ਕੈ ਸਿਖ ਸਨ ਭਾਖਾ।
ਜੋਗਾ ਸਿੰਘ ਕਹਾਂ ਅਭਿਲਾਖਾ?
ਹਾਥ ਜੋਰਿ ਤਿਨ ਤਬਹਿ ਅੁਚਾਰੀ।
ਮੋ ਪ੍ਰਣ ਰਾਵਰ ਕੇ ਅਨੁਸਾਰੀ ॥੬॥
ਜਿਮ ਆਇਸੁ ਦਿਹੁ ਮੈਣ ਤਿਮ ਕਰਿਹੌਣ।
ਅਪਰ ਨ ਕਾਨ ਕਿਸੂ ਕੀ ਧਰਿਹੌਣ।
ਕ੍ਰਿਪਾ ਸਿੰਧੁ ਕਰਿ ਕ੍ਰਿਪਾ ਅੁਚਾਰੀ।
ਅਬਿ ਤੂੰ ਜਾਹੁ ਨਿਕੇਤ ਮਝਾਰੀ ॥੭॥
ਅਪਨੋ ਵਾਹੁ ਕਰਾਵਨਿ ਕਰੌ।


੧ਭਾਵ ਕਵਿਤਾ ਵਿਚ ਬਣਾਕੇ।

Displaying Page 265 of 386 from Volume 16