Sri Gur Pratap Suraj Granth

Displaying Page 269 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੮੪

ਗੁਰਤਾ ਗਾਦੀ ਪਰ ਸ਼ੁਭ ਸਾਜੇ ॥੪੯॥
ਦੋਹਰਾ: ਸੋਲਹ ਸੈ ਸੰਮਤ ਹੁਤੋ, ਨੌ ਅੂਪਰ੧ ਤਿਸ ਜਾਨ।
ਚੇਤ ਸੁਦੀ ਤਿਥਿ ਚੌਥ ਤਬਿ, ਸ਼੍ਰੀ ਅੰਗਦ ਪ੍ਰਸਥਾਨ੨ ॥੫੦॥
ਤ੍ਰੇਹਣ ਕੁਲ ਬਾਹਜ੩ ਬਰਨ, ਫੇਰੂ ਪਿਤਾ ਸੁਭਾਗ।
ਸਭਿਰਾਈ ਮਾਤਾ ਹੁਤੀ, ਸ਼੍ਰੀ ਅੰਗਦ ਸੁਖ ਬਾਗ੪ ॥੫੧॥
ਖੀਵੀ ਨਾਮ ਸੁ ਭਾਰਜਾ, ਪਤਿਬ੍ਰਤ ਧਰਮ ਸਦੀਵ।
ਦਾਸੂ ਦਾਤੂ ਪੁਜ਼ਤ੍ਰ ਦੁਇ, ਮਹਾਂ ਸ਼ਕਤਿ ਜੁਤ ਥੀਵ ॥੫੨॥
ਸੰਮਤ ਦਾਦਸ਼ ਮਾਸ ਖਟ, ਨੌ ਦਿਨ ਅੂਪਰ ਚੀਨ।
ਗੁਰਤਾ ਗਾਦੀ ਪਰ ਥਿਰੇ, ਅੰਗਦ ਗੁਰੂ ਪ੍ਰਬੀਨ ॥੫੩॥
ਪਠਹਿ ਸੁਨਹਿ ਇਤਿਹਾਸ ਕੋ, ਆਸ਼ਾ ਪੂਰਨ ਹੋਇ।
ਇਹ ਦੂਸਰ ਪਤਿਸ਼ਾਹ ਕੇ, ਕਰੋ ਸੁਨੋ ਜਿਮ ਜੋਇ੫ ॥੫੪॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸ੍ਰੀ ਅੰਗਦ ਜੀ ਬੈਕੁੰਠ ਗਮਨ
ਪ੍ਰਸੰਗ ਬਰਨਨ ਨਾਮ ਅਸ਼ਟਬਿੰਸਤੀ ਅੰਸੂ ॥੨੮॥


੧-੧੬੦੯।
੨ਜੋਤੀ ਜੋਤ ਸਮਾਏ।
੩ਖਜ਼ਤਰੀ।
੪ਸੁਖ ਦੇ ਬਾਗ ਤੋਣ ਮੁਰਾਦ, ਸੁਖਾਂ ਦੇ ਦਾਤੇ ਤੋਣ ਹੈ, ਜਿਵੇਣ ਬਾਗ ਸੁੰਦਰਤਾ ਦਾ ਦਾਤਾ ਹੈ। (ਅ) ਬਾਗ = ਬਾਕ।
ਵਾਕ = ਬਾਣੀ। ਸੁਖਦਾਈ ਬਾਣੀ ਵਾਲੇ ਭਾਵ ਦਾਤੇ।
੫ਜਿਵੇਣ ਜੋ ਸੁਣਿਆਣ ਹੈ ਤਿਵੇਣ ਕਥਨ ਕੀਤਾ ਹੈ।

Displaying Page 269 of 626 from Volume 1