Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੨੮੨
੩੬. ।ਚਮਕੌਰ ਯੁਜ਼ਧ ਆਰੰਭ॥
੩੫ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੩੭
ਦੋਹਰਾ: ਜਾਤਿ ਜਿ ਸਨਮੁਖ ਦੁਰਗ ਕੇ,
ਸਰ ਗੋਲੀ ਲਗਿ ਘਾਇ।
ਗਿਰੈਣ ਦੜਾ ਦੜ ਤੁਰਤ ਹੀ,
ਏਕ ਬਾਰ ਸਮੁਦਾਇ ॥੧॥
ਭੁਯੰਗ ਪ੍ਰਯਾਤ ਛੰਦ: ਗੁਰੂ ਜੀ ਪ੍ਰਚਾਰੇ ਸੁਨੋ ਸਿੰਘ ਮੇਰੇ।
ਜਬੈ ਸਾਮ ਦਾਮੰ ਨ ਭੇਦੰ ਸੁਹੇਰੇ।
ਤਬੈ ਆਯੁਧੋਣ ਪੈ ਨਿਜੰ ਹਾਥ ਘਾਲੈ੧।
ਬਨੀ ਬਾਤ ਸੋਈ ਸਮੈਣ ਯੌਣਨ ਟਾਲੈ ॥੨॥
ਪੁਰਾ੨ ਤੀਰ ਗੋਰੀਨ ਤੇ ਮਾਰਿ ਗੇਰੋ।
ਮਿਟੈਣ ਨ ਅਰਾਤੀ ਜਬੈ ਨੇਰ ਹੇਰੋ।
ਕਰਾਚੋਲ ਕਾਢੋ ਕਰੋ ਖੰਡ ਖੰਡੇ।
ਤਛਾ ਮੁਜ਼ਛ ਕਾਟੋ ਘਮੁੰਡੋ ਪ੍ਰਚੰਡੇ ॥੩॥
ਪ੍ਰਭੂ ਬਾਕ ਸੁਨਿ ਕੈ ਭਏ ਸਾਵਧਾਨਾ।
ਕਰੈਣ ਤਾਨ ਤਾਨਾ ਤਜੈਣ ਚਾਂਪ ਬਾਨਾ੩।
ਚਲੇ ਸਰਪ ਜੈਸੇ ਬਿਧੈਣ ਦੋਇ ਚਾਰੀ।
ਤਜੈਣ ਪ੍ਰਾਨ ਕੋ ਬੀਰ ਬੰਕੇ ਜੁਝਾਰੀ ॥੪॥
ਬਰੂਦੰ ਨ ਗੋਰੀ ਦੁਹੂੰ ਨਾਂਹਿ ਪਾਵੈਣ।
ਪਲੀਤਾ ਪਿਖੈਣ ਤਾਂਹਿ ਤੋੜਾ ਡਭਾਵੈ।
ਤੁਫੰਗੈਣ ਛੁਟੈਣ ਨਾਦ ਹੋਵੈਣ ਘਨੇਰੇ।
ਕੜਾ ਕਾੜ ਮਾਚੀ ਛੁਟੀ ਏਕ ਬੇਰੇ ॥੫॥
ਗਿਰੇ ਬੀਰ ਘੋਰਾਨਿ ਤੇ ਭੂਮ ਜਾਈ।
ਮਨੋ ਕੈਫ੪ ਪੀਕੇ ਲਿਟੇ ਬੀਰ ਖਾਈ।
ਕਿਸੂ ਮੁੰਡ ਫੂਟੇ ਕਿਸੂ ਤੁੰਡ ਤੂਟੈ।
ਲਗੈ ਬੇਗ ਗੋਰੀ ਭੁਜਾ ਟਾਂਗ ਟੂਟੈ ॥੬॥
ਹਲਾ ਹਜ਼ਲ ਬੋਲੈਣ, ਰਹੇ ਤੁੰਡ ਮਾਂਹੀ੫।
ਲਗੈ ਬਾਨ ਦੇਹੀ, ਬਚੈਣ ਪ੍ਰਾਣ ਨਾਂਹੀ।
੧ਤਦੋਣ ਸ਼ਸਤ੍ਰਾਣ ਤੇ ਆਪਣਾ ਹਜ਼ਥ ਪਾਅੁਣਾ ਚਾਹੀਏ।
੨ਪਹਿਲੋਣ।
੩ਬਲ ਨਾਲ ਤਾਂਕੇ ਕਮਾਨ ਵਿਚ ਬਾਣ ਛਜ਼ਡਦੇ ਹਨ।
੪ਸ਼ਰਾਬ।
੫ਹਜ਼ਲਾ ਹਜ਼ਲਾ ਮੂੰਹ ਵਿਚ ਹੀ ਰਹਿ ਜਾਣਦਾ ਹੈ ਕਿ ਤੀਰ ਆ ਦੇਹ ਵਿਜ਼ਚ ਲਗਦਾ ਹੈ।