Sri Gur Pratap Suraj Granth

Displaying Page 269 of 299 from Volume 20

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੨) ੨੮੧

ਕਹੋ ਸੰਦੇਸਾ ਪਿਤ ਕੇ ਸਾਥ ॥੨੯॥
ਛੁਧਤਿ ਹੋਇ ਕਿਮ ਸੰਕਟ ਧਾਰੋ।
ਮੁਝ ਕੋ ਜੀਵਤਿ ਹੀ ਨਿਰਧਾਰੋ।
ਬਿਨ ਆਮਿਖ ਨਹਿ ਅਚਹਿ ਅਹਾਰਾ੧।
ਯਾਂ ਤੇ ਪਠੋ ਤਿਨਹੁ ਹਿਤ ਮਾਰਾ੨ ॥੩੦॥
ਮੋਹਿ ਮਰੋ ਲਖਿ ਸ਼ੋਕ ਨ ਕੀਜੈ।
ਖਾਨ ਪਾਨ ਕਰਿ ਆਨਦ ਥੀਜੈ।
ਸੁਨਿ ਲੇ ਕਰਿ ਸੋ ਮਾਨਵ ਆਯੋ।
ਸੁਤ ਕੋ ਕਹਿਬੋ ਸਕਲ ਸੁਨਾਯੋ ॥੩੧॥
ਸੁਨਤਿ ਗੁਲਾਬ ਰਾਇ ਸੋ ਹਰਖੋ।
ਸ਼ਕਤਿ ਸਹਤ ਨਿਜ ਸੁਤ ਕੋ ਪਰਖੋ।
ਲੇ ਕਰਿ ਮਾਸ ਬਨਾਇ ਰਿੰਧਾਯੋ।
ਨਿਜ ਘਰ ਮਹਿ ਤਿਮ ਭਾਖਿ ਪਠਾਯੋ ॥੩੨॥
ਸੁਨਿ ਕਰਿ ਸੁਤ ਕੀ ਮਾਤ ਰਿਸਾਨੀ।
ਭਈ ਕੋਪ ਤਿਹ ਨਿਠੁਰ ਬਖਾਨੀ।
ਆਮਿਖ ਖਾਨ ਬਿਨਾ ਅਕੁਲਾਵੈ।
ਅਨਿਕ ਫਰੇਬਨਿ ਬਾਤ ਬਨਾਵੈ ॥੩੩॥
ਪੁਜ਼ਤ੍ਰ ਨਹੀਣ ਪਾਰੋ ਜਿਹ ਰਿਦੈ।
ਆਮਿਖ ਅਚਵਨ ਪ੍ਰਿਯ ਜਦ ਕਦੇ।
ਕਹਾਂ ਸ਼ੋਕ ਅੁਪਜਹਿ ਬਿਰਲਾਪਹਿ।
ਛੁਧਤਿ ਕਹਾਂ, ਜਿਨ ਸੁਤ ਬ੍ਰਿਹ ਤਾਪਹਿ੩ ॥੩੪॥
ਸ਼ੁਭ ਗੁਨ ਸਹਤ ਪੁਜ਼ਤ੍ਰ ਅਸ ਮਰੈ।
ਪਿਤਾ ਨਿਠੁਰ੪ ਸਾਦਨਿ ਹਿਤ ਧਰੈ।
ਖਾਇ ਅਘਾਵਹਿ ਆਮਿਖ ਸੋਈ।
ਹਮ ਕੋ ਸ਼ੋਕ ਦੁਖਤਿ ਬਹੁ ਹੋਈ ॥੩੫॥
ਇਜ਼ਤਾਦਿਕ ਬਹੁ ਕਹੋ ਕਠੋਰ।
ਗਯੋ ਗੁਲਾਬ ਰਾਇ ਕੀ ਓਰ।
ਘਰ ਕੀ ਕਹਿਵਤਿ ਸਕਲ ਸੁਨਾਈ।


੧(ਮੇਰਾ ਪਿਤਾ ਭੋਜਨ) ਨਹੀਣ ਖਾਂਦਾ ਮਾਸ ਤੋਣ ਬਿਨਾਂ।
੨ਇਸ ਕਰਕੇ ਮਾਰ ਕੇ (ਸਹਿਆ) ਭੇਜਿਆ ਹੈ।
੩ਭਾਵ ਜਿਨ੍ਹਾਂ ਲ਼ ਪੁਜ਼ਤ੍ਰਾਣ ਦਾ ਵਿਛੋੜਾ ਤਪਾ ਰਿਹਾ ਹੈ ਅੁਹਨਾਂ ਲ਼ ਭੁਜ਼ਖ ਕੀਕੂੰ ਲਗਦੀ ਹੈ।
੪ਕਠੋਰ (ਮਨ ਵਾਲਾ)।

Displaying Page 269 of 299 from Volume 20