Sri Gur Pratap Suraj Granth

Displaying Page 269 of 405 from Volume 8

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੨੮੨

੪੦. ।ਰਾਇ ਜੋਧ ਆਦਿ ਸਿਜ਼ਖਾਂ ਦਾ ਆਅੁਣਾ॥
੩੯ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੪੧
ਦੋਹਰਾ: ਅਪਰ ਜਹਾਂ ਕਹਿ ਸੁਧ ਗਈ, ਸੁਨਿ ਸੁਨਿ ਸਭਿ ਬਿਸਮਾਇ।
ਭਏ ਤਾਰ ਆਗਵਨ ਹਿਤ, ਸਨਬੰਧੀ ਸਮੁਦਾਇ ॥੧॥
ਬਸਹਿ ਗ੍ਰਾਮ ਰਮਦਾਸ ਕੇ, ਬ੍ਰਿਜ਼ਧ ਕੋ ਪੁਜ਼ਤ੍ਰ ਸੁਭਾਗ।
ਸੁਨਿ ਤਾਰੀ ਤੂਰਨ ਕਰੀ, ਗੁਰ ਦਿਸ਼ਿ ਆਵਨ ਲਾਗ ॥੨॥
ਚੌਪਈ: ਚਲੋ ਵਟਾਲੇ ਕੇ ਮਗ ਆਯੋ।
ਰਾਮੈ ਸੰਗ ਮਿਲੋ ਸਭਿ ਗਾਯੋ।
ਕਰਤਿ ਸ਼ੋਕ ਸੋ ਭੀ ਹੁਇ ਤਾਰ।
ਗਮਨ ਕੀਨਿ ਪਿਖਿ ਭਈ ਸਕਾਰ ॥੩॥
ਸ਼੍ਰੀ ਕੀਰਤਿਪੁਰਿ ਪਹੁੰਚੇ ਆਈ।
ਸਤਿਗੁਰ ਸੋਣ ਮਿਲਿ ਗ੍ਰੀਵ ਨਿਵਾਈ।
ਰਾਮੇ ਸਹਿਤ ਬੈਠਿ ਤਬਿ ਗਏ।
ਬਾਤ ਕਰਤਿ ਗੁਰ ਸੁਤ ਕੀ ਭਏ ॥੪॥
ਹਰੀਚੰਦ, ਭਾਗਣ ਅਰੁ ਦਾਰਾ।
ਇਹ ਸਭਿ ਗੇ ਪਰਲੋਕ ਮਝਾਰਾ।
ਸਾਹਿਬਗ਼ਾਦੇ ਭਜ਼ਲੇ ਤੇਹਣ।
ਸੁਨਤਿ ਸ਼ੋਕ ਕੀਨਸਿ ਜੁਤਿ ਗੇਹਣ੧ ॥੫॥
ਮਿਲਿ ਆਪਸ ਮਹਿ ਦੋਨਹੁ ਚਲੇ।
ਸਨੇ ਸਨੇ ਮਗ ਅੁਲਘਤਿ ਭਲੇ।
ਪੂਰਬ ਪਹੁਚੇ ਪੁਰਿ ਕਰਤਾਰਾ।
ਨਿਸਾ ਪਰੀ ਲਖਿ ਕੀਨਿ ਅੁਤਾਰਾ ॥੬॥
ਧੀਰ ਮਜ਼ਲ ਸੋਣ ਮੇਲਾ ਭਯੋ।
ਅਪਨਿ ਪ੍ਰਸੰਗ ਸਗਲ ਕਹਿ ਦਿਯੋ।
ਮੈਣ ਨਹਿ ਗਯੋ ਤਿਨਹੁ ਕੇ ਪਾਹੀ।
ਸ਼ਾਹੁ ਸੰਗ ਮਿਲਿ ਰਹੁ ਪੁਰਿ ਮਾਂਹੀ ॥੭॥
ਮਿਲੇ ਸੁਨੈ ਬਿਗਰਹਿ੨ ਤਤਕਾਲਾ।
ਸਕਲ ਖਸੋਟਹਿ, ਧਨ, ਪੁਰਿ, ਸ਼ਾਲਾ੩।
ਜਹਾਂ ਜਾਨ ਤੇ ਹੁਇ ਅੁਤਪਾਤ।


੧ਇਸਤ੍ਰੀਆਣ ਸਮੇਤ।
੨(ਸ਼੍ਰੀ ਗੁਰੂ ਜੀ ਨਾਲ ਮੈਣ) ਮਿਲਿਆ ਹਾਂ, ਇਹ ਸੁਣ ਕੇ (ਬਾਦਸ਼ਾਹ) ਨਾਲ ਵਿਗੜੂ।
੩ਘਰ।

Displaying Page 269 of 405 from Volume 8