Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੮੬
ਬ੍ਰਹਮਾਦਿ ਅਪਰ ਚੀਟੀ ਪ੍ਰਯੰਤ੧।
ਤਿਸ ਬਿਖੈ ਸਕਲ ਪਾਯਤਿ ਨ ਅੰਤਿ ॥੭॥
ਅਸ ਸੁਮਤਿਵੰਤ ਕਹੁ ਕੌਨ ਹੋਇ।
ਤਿਸ ਕੋ ਬਿਥਾਰ ਕਰਿ ਕਹਹਿ ਜੋਇ।
ਟਿਕ ਗੀ ਸਮਾਧਿ ਇਕਰਸ ਬਿਸਾਲ।
ਨਹਿਣ ਸਕਹਿ ਤਾਗ ਪ੍ਰੇਮੀ ਰਸਾਲ ॥੮॥
ਬਹੁ ਸਿਜ਼ਖ ਵਹਿਰ ਇਕਠੇ ਸੁ ਹੋਇ।
ਚਿਤ ਚਹਤਿ ਦੇਖਿਬੇ ਦਰਸ ਸੋਇ।
ਸੁਨਿ ਜਹਾਂ ਕਹਾਂ ਪੁਰਿ ਗ੍ਰਾਮ ਬੀਚ।
ਚਲਿ ਆਏ ਦੇਖਿਬੇ ਅੂਚ ਨੀਚ ॥੯॥
ਗਨ ਹੁਇ ਇਕਜ਼ਤ੍ਰ ਕਰਤੇ ਬਿਚਾਰ।
-ਗੁਰ ਦੇਹਿਣ ਦਰਸ ਤਿਮ ਕਰਹੁ ਢਾਰਿ੨।
ਇਨ ਕੋ ਨ ਬੈਠਿਓ ਬਨੈ ਐਸ।
ਅਬਿ ਦੇਹਿਣ ਦਰਸ ਤਿਮ ਕਰਹੁ ਜੈਸ- ॥੧੦॥
ਸਭਿ ਕਹੋ ਬ੍ਰਿਜ਼ਧ ਕੋ੩ ਆਪੁ ਜਾਇ।
ਸਿਖ ਸੰਗਤਾਨਿ ਸੁਧ ਦਿਹੁ ਪੁਚਾਇ।
ਹਿਤ ਦਰਸ ਆਨਿ ਇਕਠੀ ਬਿਲਦ।
ਗਨ ਸਮ ਚਕੋਰਚਿਤ ਚਹਤਿ ਚੰਦ ॥੧੧॥
ਸੁਨਿ ਕਹੋ ਬ੍ਰਿਜ਼ਧ ਸਭਿ ਲਖਨ ਹਾਰ੪*।
ਲੇਹਿਣ ਜਾਨਿ ਮਨ ਕੀ੫ ਬਿਨ ਅੁਚਾਰ।
ਨਿਜ ਦਯਾ ਕਰਹਿਣ ਅਪੁਨੀ ਮਹਾਨ।
ਤਬਿ ਦੇਹਿਣ ਦਰਸ ਸਭਿਹੂੰਨਿ ਆਨਿ ॥੧੨॥
ਸੁਨਿ ਰਹੇ ਠਟਿਕ੬, ਕਹਿ ਸਕਿ ਨ ਕੋਇ।
ਦਿਨ ਪ੍ਰਤੀ ਚਾਹਿ, ਚਿਤ ਚਗੁਨ ਹੋਇ।
ਸਿਖ ਸਕਲ ਮਹਾਂ ਅਕੁਲਾਇ ਭੂਰ।
-ਕਬਿ ਦੇਹਿਣ ਦਰਸ਼ ਗੁਰ, ਇਜ਼ਛ ਪੂਰ ॥੧੩॥
੧ਕੀੜੀ ਤਕ।
੨ਤਰਕੀਬ।
੩ਸਾਰਿਆਣ ਨੇ ਬਾਬੇ ਬੁਜ਼ਢੇ ਜੀ ਲ਼ ਕਿਹਾ।
੪(ਗੁਰੂ ਸਾਹਿਬ) ਸਭ ਜਾਣਨਹਾਰ ਹਨ।
*ਪਾ:-ਸਭਿਹਿਨ ਨਿਹਾਰ।
੫ਮਨ ਦੀ ਜਾਣ ਲੈਂ ਵਾਲੇ ਹਨ।
੬ਠਠਬਰ।