Sri Gur Pratap Suraj Granth

Displaying Page 272 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੮੭

ਜਿਮ ਸਾਂਤਿ ਬੂੰਦ ਚਾਤ੍ਰਿਕ ਪਿਪਾਸ।
ਚਕਵਾ ਨ ਚਾਹਿ ਸੂਰਜ ਪ੍ਰਕਾਸ਼।
ਪਤਿਬ੍ਰਤਾ ਤਰੁਨਿ੧ ਪਤਿ ਕੇ ਬਿਓਗ।
ਜਿਮ ਮਹਾਂ ਕਸ਼ਟ ਤੇ ਚਹਿ ਸਣਜੋਗ- ॥੧੪॥
ਦੋਹਰਾ: ਨਹਿਣ ਕੋਅੂ ਜਬਿ ਕਹਿ ਸਕੈ, ਕੀਨਸਿ ਅਪਰ ਅੁਪਾਇ।
ਇਕ ਸੇਵਕ ਬਜ਼ਲੂ ਹੁਤੋ, ਸੋ ਗੁਰੁ ਸੇਵ ਕਮਾਇ ॥੧੫॥
ਸੈਯਾ ਛੰਦ: ਬਜ਼ਲੂ ਤੇ ਨਿਤ ਪ੍ਰਤਿ ਸਭਿ ਸੇਵਾ
ਹੁਇ ਪ੍ਰਸੰਨ ਸਤਿਗੁਰ ਕਰਵਾਇਣ।
ਪ੍ਰੇਮ ਜੁਗਤਿ ਸੋ ਨੀਕੇ ਕਰਤਾ
ਸਨਮੁਖ ਖਰੋ ਰਹੈ ਹਿਤ ਲਾਇ।
ਜਬਿ ਕੁਛ ਟਹਿਲ ਕਰਹਿਣ ਫੁਰਮਾਵਨਿ
ਤਬਿ ਸੋ ਕਰਤਿ ਸੁਧਾਰਿ ਬਨਾਇ।
ਨਾਂਹਿ ਤ ਠਾਂਢੋ ਰਹੈ ਅਗਾਰੀ,
ਇਮਿ ਸਤਿਗੁਰ ਕੇ ਚਿਤ ਕੋ ਭਾਇ ॥੧੬॥
ਬੁਢੇ ਆਦਿ ਸਿਜ਼ਖ ਸਭਿ ਮਿਲਿਕੈ
ਤਿਸ ਬਜ਼ਲੂ ਕੋ ਨਿਕਟਿ ਬੁਲਾਇ।
ਬਿਨੈ ਬਖਾਨੀ ਪ੍ਰੀਤ ਮਹਾਨੀ
ਇਹ ਸੰਗਤ ਬੈਠੀ ਸਮੁਦਾਇ।
ਸਭਿ ਚਾਹਤਿ ਹੈਣ ਸਤਿਗੁਰ ਦਰਸ਼ਨ
ਸਪਤ ਦਿਵਸ ਇਨਿ ਦਿਏ ਬਿਤਾਇ।
ਬਿਨ ਸੂਰਜ ਪੰਕਜ ਮੁਰਝਾਵਹਿਣ
ਇਹ ਗਤਿ ਸਭਿ ਕੀ ਪਰੈ ਲਖਾਇ ॥੧੭॥
ਤਬਿ ਬਜ਼ਲੂ ਕਰ ਜੋਰਿ ਸਭਿਨਿ ਢਿਗਿ
ਕਹਤਿ ਭਯੋ ਮੈਣ ਤੁਮ ਅਨੁਸਾਰਿ।
ਜਿਮ ਤੁਮ ਕਹਹੁ ਕਰਹੁਣ ਮੈਣ ਤਿਸ ਬਿਧਿ
ਦਰਸ਼ਨ ਪ੍ਰਾਪਤਿ ਹੋਇਣ ਅੁਦਾਰ।
ਅਰਗ਼ ਗੁਗ਼ਾਰਨਿ ਪਰਅੁਪਕਾਰਨਿ
ਇਸਤੇ ਨੀਕੀ ਔਰ ਨ ਕਾਰ।
ਸਭਿ ਕੋ ਲੇ ਨਿਜ ਸੰਗ ਗਯੋ ਦਰ
ਖਰੇ ਕਰੇ ਤਹਿਣ ਬਿਨੈ ਅੁਚਾਰ ॥੧੮॥
ਆਪ ਨਿਕਟ ਸਤਿਗੁਰ ਕੇ ਗਮਨੋ


੧ਪਤਿਬ੍ਰਤਾ ਇਸਤਰੀ।

Displaying Page 272 of 626 from Volume 1