Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੨੮੫
ਚੌਪਈ: ਇਮ ਕਹਿ ਨਗਰ ਨਿਹਾਰੋ ਸਾਰਾ।
ਪੁਨ ਆਏ ਡੇਰੋ ਜਹਿ ਡਾਰਾ।
ਨਾਮ ਥਾਨ ਕੋ ਛੀਨ ਤਲਾਈ੧।
ਜਹਿ ਅੁਤਰੇ ਨਿਸ ਬਸਨਿ ਗੁਸਾਈਣ ॥੨੨॥
ਖਾਨ ਪਾਨ ਕਰਿ ਸੈਨਾ ਸਾਰੀ।
ਸੁਪਤਿ ਜਥਾ ਸੁਖ ਰਾਤਿ ਗੁਗ਼ਾਰੀ।
ਲੂਟਨ ਬਚਨ ਗੁਰੂ ਜੋ ਭਨੋਣ।
ਹੋ ਪੂਰਨ ਭਾ ਹਮ ਇਮ ਸੁਨੋਣ ॥੨੩॥
ਬਰਖ ਅਠਾਰਾਣ ਸੈ ਰੁ ਇਕਾਦਸ਼੨।
ਪੰਥ ਖਾਲਸਾ ਗਮਨੋ ਬਰਬਸ੩।
ਚੂਰੂ ਪੁਰਿ ਕੀ ਸੁਨਿ ਬਡ ਮਾਯਾ।
ਬ੍ਰਿੰਦ ਖਾਲਸੇ ਕੋ ਦਲ ਧਾਯਾ ॥੨੪॥
ਪਹੁਚੇ ਨਿਕਟ ਸੁਨੀ ਸਭਿ ਬਾਤ।
ਬਾਰੀ ਖਾਰਾ ਪਿਯੋ ਨ ਜਾਤਿ।
ਜੇ ਪੀਵੈਣ ਲਾਗੈਣ ਅਤਿਸਾਰਾ੪।
ਹੋਤਿ ਜਾਤਿ ਮਾਨਵ ਬੀਮਾਰਾ ॥੨੫॥
ਪੁਰਿ ਕੇ ਵਹਿਰ ਅਹੈ ਜਲ ਐਸੋ।
ਪਿਯੋ ਨ ਜਾਇ ਪਿਯੋ ਰੁਜ ਜੈਸੋ੫।
ਸੁਨਿ ਕੈ ਹਟੋ ਖਾਲਸਾ ਬਲੀ।
ਛੂਛੇ ਚਲੈਣ ਬਾਤ ਨਹਿ ਭਲੀ ॥੨੬॥
ਪੁਰਿ ਨੌਹਰ ਕੋ ਦਲ ਚਲਿ ਆਯੋ।
ਸੰਗ ਤੁਫੰਗੈਣ ਜੰਗ ਮਚਾਯੋ।
ਬਰੇ ਹੇਲ ਕਰਿ ਲੂਟ ਬਜਾਰਾ।
ਲੀਨੋ ਦਰਬ ਬ੍ਰਿੰਦ ਦੀਨਾਰਾ ॥੨੭॥
ਤ੍ਰਿਪਤ ਹੋਇ ਤਹਿ ਤੇ ਚਲਿ ਆਏ।
ਮੁਲ ਹਯ ਲੇ ਅਸਵਾਰ ਬਨਾਏ।
ਕੇਤਿਕ ਭਏ ਤਬਹਿ ਸਿਰਦਾਰ।
ਲਏ ਗ੍ਰਾਮ ਗਨ ਤੁਰਕਨਿ ਮਾਰ ॥੨੮॥
੧ਛੀਨ ਤਲਾਈ ਨਾਮ ਹੈ।
੨ਸੰਮਤ ੧੮੧੧।
੩ਮਜ਼ਲੋ ਮਜ਼ਲੀ।
੪ਅਤੀਸਾਰ, ਦਸਤ।
੫ਪੀਤਿਆਣ ਰੋਗ ਜਿਹਾ ਹੋ ਜਾਣਦਾ ਸੀ।