Sri Gur Pratap Suraj Granth

Displaying Page 275 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੯੦

ਦਾਸਨ ਸੁਖਦਾਤਾ ਪੁਰਖ ਬਿਧਾਤਾ,
ਅਨ ਭੈ ਰਾਤਾ ਰੂਪ ਥਿਰੇ੧।
ਜੈ ਜੈ ਗੁਰਦੇਵਾ, ਅਲਖ ਅਭੇਵਾ,
ਸੁਰ ਨਰ ਸੇਵਾ ਦੇਵ ਹਰੇ੨ ॥੨੬॥
ਕਲਿ ਕਲੁਖ ਨਿਕੰਦਨ੩, ਜਗ ਗੁਰ ਬੰਦਨ,
ਤਾਰਹੁ ਮੰਦਨ, ਕਰਿ ਕਰੁਨਾ੪।
ਸਭਿਹਿਨਿ ਕੇ ਸਾਮੀ, ਅੰਤਰਜਾਮੀ
ਨਿਤਿ ਨਿਸ਼ਕਾਮੀ ਦੁਖ ਦਰਨਾ੫।
ਅੁਰਿ ਇਜ਼ਛਾ ਪੂਰਨਿ, ਸ਼ਜ਼ਤ੍ਰਨ* ਚੂਰਨਿ,
ਦਾਸਨਿ ਤੂਰਨਿ ਦੇ ਸਰਨਾ੬।
ਜੈ ਜੈ ਗੁਰ ਅਮਰੰ, ਪਤਿ ਸਭਿ ਅਮਰੰ,
ਸਦ ਅਜ ਅਮਰੰ, ਹਮ ਪਰਨਾ੭ ॥੨੭॥
ਪਾਧੜੀ ਛੰਦ: ਇਸ ਭਾਂਤਿ ਸਿਜ਼ਖ ਸਭਿ ਸਤੁਤਿ ਕੀਨ।
ਇਮ ਦੇਹੁ ਦਰਸ ਹਮ ਕੋ ਪ੍ਰਬੀਨ!
ਦਾਸਨ ਮਝਾਰ ਬੈਠਹੁ ਸਦੀਵ।
ਸਭਿ ਕੋ ਅਲਬ ਅਬਿ ਆਪ ਥੀਵ ॥੨੮॥
ਸ਼੍ਰੀ ਨਾਨਕ ਅੰਗਦ ਰੂਪ ਦੋਇ।
ਪਰਲੋਕ ਗਮਨ ਬੈਕੁੰਠ ਸੋਇ।
ਗੁਰ ਭਏ ਆਪ ਤਿਨ ਕੇ ਸਥਾਨ।
ਦਿਹੁ ਨਾਮ ਦਾਨ, ਤਾਰਹੁ ਜਹਾਨ ॥੨੯॥
ਸੁਨਿ ਬਿਨੈ ਸਭਿਨਿ ਤੇ ਅੁਚਿਤ ਜੋਇ।
ਮੁਖ ਭਨੋ, ਭਲੋ ਇਹ ਰੀਤਿ ਹੋਇ੮।
ਸਿਜ਼ਖਨ ਮਝਾਰ ਹਮਰੋ ਨਿਵਾਸ।
ਚਿਤ ਚਹਹਿ ਸਦਾ ਪੂਰਹਿਣ੯ ਸੁ ਆਸ ॥੩੦॥


੧ਗਿਆਨ (ਰੂਪੀ ਵਾਹਿਗੁਰੂ) ਵਿਚ ਰਜ਼ਤੇ ਹੋਏ (ਤੁਸੀਣ) ਸਰੂਪ ਇਸਥਿਤ ਹੋ।
੨ਦੇਵਤਿਆਣ ਮਨੁਖਾਂ ਕਰ ਸੇਵਨ ਯੋਗ ਪ੍ਰਕਾਸ਼ ਰੂਪ ਹਰੀ।
੩ਕਲਜੁਗ ਦੇ ਪਾਪ ਕਜ਼ਟਂ ਵਾਲੇ।
੪ਤਾਰੋ ਮੰਦਾਂ ਲ਼ ਕ੍ਰਿਪਾ ਕਰਕੇ।
੫ਸਦਾ ਕਾਮਨਾ ਰਹਿਤ ਹੋ ਤੇ ਦੁਖਾਂ ਲ਼ ਦਲਨ ਵਾਲੇ ਹੋ।
*ਪਾ:-ਸੰਕਟ।
੬ਦਾਸਾਂ ਲ਼ ਛੇਤੀ ਆਸਰਾ ਦੇਣ ਵਾਲੇ ਹੋ।
੭ਜੈ ਗੁਰੂ ਅਮਰ ਜੀ ਆਪ ਸਭ ਦੇਵਤਿਆਣ ਦੇ ਸੁਆਮੀ, ਸਦਾ ਅਜੈ, ਮੌਤ ਤੋਣ ਰਹਿਤ, ਸਾਡਾ ਆਸਰਾ ਹੋ।
੮ਚੰਗਾ ਇਸੇ ਤਰ੍ਹਾਂ ਹੋਵੇਗਾ।
੯ਪੂਰਨ ਕਰਾਣਗੇ।

Displaying Page 275 of 626 from Volume 1