Sri Gur Pratap Suraj Granth

Displaying Page 277 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੨੮੯

੩੦. ।ਭਾਈ ਤਖਤ ਮਲ ਫੇਰੂ। ਭਾਈ ਰਾਅੂ ਆਦਿ ਮਸੰਦ॥
੨੯ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੩੧
ਦੋਹਰਾ: ਗਾਹਨਿ ਗਏ੧ ਕੇਤਿਕ ਡਰੇ,
ਸ਼ਰਨ ਪਰੇ ਘਿਘਿਆਇ।
ਖੋਟ ਅਲਪ ਤੇ੨ ਬਚ ਰਹੇ,
ਕ੍ਰਿਪਾ ਕਰੀ ਗੁਰਰਾਇ ॥੧॥
ਚੌਪਈ: ਇਕ ਨਕੇ ਮਹਿ ਹੁਤੋ ਮਸੰਦ।
ਤਿਸੀ ਦੇਸ਼ ਲੇ ਕਾਰ ਬਿਲਦ।
ਪਾਇ ਤ੍ਰਾਸ ਆਨਦਪੁਰਿ ਆਯੋ।
ਸਭਿ ਇਸਤ੍ਰੀ ਕੋ ਬੇਖ ਬਨਾਯੋ ॥੨॥
ਪਹਿਰ ਘਾਘਰੋ ਸਿਰ ਗੁੰਦਵਾਇ।
ਮਾਤਨਿ ਪਾਸ ਪ੍ਰਵੇਸ਼ੋ ਜਾਇ।
ਨਾਮ ਤਖਤਮਲ ਕਹੀਅਹਿ ਤਾਂਹਿ।
ਗੁਰ ਤੇ ਧਰੋ ਤ੍ਰਾਸ ਮਨ ਮਾਂਹਿ ॥੩॥
ਤਬਿ ਜੀਤੋ ਸੁੰਦਰੀ ਤਿਸ ਹੇਰਾ।
ਪਰੋ ਸ਼ਰਨ ਭੈ ਭੀਤ ਬਡੇਰਾ।
ਰਜ਼ਛਾ ਕਰਨਿ ਅੁਚਿਤ ਮਨ ਜਾਨਾ।
ਧੀਰਜ ਦੈਬੇ ਹੇਤੁ ਬਖਾਨਾ ॥੪॥
ਤਾਗ ਦੇਹ ਤੂੰ ਅਬਿ ਡਰ ਗਿਨਤੀ।
ਹਮ ਪ੍ਰਭੁ ਸਾਥ ਭਨਹਿ ਬਹੁ ਬਿਨਤੀ।
ਜੋਣ ਕੋਣ ਕਰਹਿ ਬਚਾਵਨ ਤੇਰੋ।
ਅੁਰ ਸਿਮਰਹੁ ਗੁਰ ਨਾਮ ਬਡੇਰੋ ॥੫॥
ਇਕ ਕੋਸ਼ਠ ਮਹਿ ਤਾਂਹਿ ਬਿਠਾਏ।
ਗਈ ਇਕੰਤ ਕੰਤ ਕੌ ਪਾਏ।
ਹਾਥ ਜੋਰਿ ਕਰਿ ਬਿਨੈ ਬਖਾਨੀ।
ਸ਼੍ਰੀ ਪ੍ਰਭੁ ਤੁਮ ਤੇ ਕਛੂ ਨ ਛਾਨੀ ॥੬॥
ਰਿਦੈ ਦੀਨ ਹੁਇ ਪਰੈ ਜੁ ਸ਼ਰਨੀ।
ਤਿਸ ਕੀ ਕਰਨ ਗੋਪਤਾ ਬਰਨੀ੩।
ਇਮ ਅੁਪਦੇਸ਼ਹੁ ਅਰ ਪ੍ਰਣ ਧਾਰਹੁ।


੧ਫੜਨ ਗਿਆਣ।
੨ਥੋੜਾ ਖੋਟ ਹੋਣ ਕਰਕੇ।
੩ਰਖਿਆ ਕਰਨੀ ਕਹੀ ਹੈ।

Displaying Page 277 of 448 from Volume 15