Sri Gur Pratap Suraj Granth

Displaying Page 277 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੨੯੦

੩੭. ।ਚਮਕੌਰ ਗੜ੍ਹੀ ਵਿਚੋਣ ਨਿਕਲ ਨਿਕਲ ਕੇ ਸਿੰਘਾਂ ਦਾ ਜੂਝਂਾਂ॥
੩੬ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੩੮
ਦੋਹਰਾ: ਪੌਰ ਠੌਰ ਕੋ ਆਵਈਣ,
ਦੌਰਿ ਦੌਰਿ ਅਰਿ ਬੀਰ।
ਕੋਠਾ ਸਿੰਘ ਗੁਲਕਾਣ ਹਤੇ,
ਮਦਨ ਸਿੰਘ ਧਰਿ ਧਰਿ ॥੧॥
ਨਰਾਜ ਛੰਦੁ: ਦੁਹੂੰਨ ਤਾਕਿ ਤਾਕਿ ਕੈ, ਤੁਫੰਗ ਠੋਕਿ ਗੋਰੀਆਣ।
ਅਰੀ ਹਗ਼ਾਰ ਓਰੜੇ ਸਮੂਹ ਸੌਣਹ੧ ਛੋਰੀਆਣ।
ਲਗੀ ਕਿਤੇਕ ਅੰਗ ਮਹਿ, ਨਿਸੰਗ ਹੋਇ ਭਾਖਿਓ।
ਪ੍ਰਭੂ ਨਿਦੇਸ ਦੀਜੀਯੇ, ਵਿਸ਼ੇਸ਼ ਹੀਯ ਕਾਣਖਿਓ ॥੨॥
ਪਧਾਰਿ ਪੌਰ ਬਾਹਰੇ, ਸੁ ਦੌਰ ਜੰਗ ਘਾਲਿ ਹੈਣ।
ਕ੍ਰਿਪਾਨ ਕਾਢ ਮਾਨ ਤੇ, ਨਿਦਾਨ ਸ਼ਜ਼ਤ੍ਰ ਡਾਲ ਹੈਣ।
ਹਸੇ ਕ੍ਰਿਪਾਲ ਦੇ ਖੁਸ਼ੀ, ਕਹੋ ਦਿਖਾਇ ਹਾਥ ਕੋ।
ਪ੍ਰਵੇਸ਼ ਪੁੰਜ ਸੈਨ ਬੀਚ, ਕਾਟਿ ਕਾਟਿ ਮਾਥ ਕੋ੨ ॥੩॥
ਗੁਰੂ ਬਖਾਨ ਸ਼੍ਰੇਯ ਕੈ, ਪਯਾਨ੩ ਦੌਨ ਸੂਰਮੇ।
ਕਿਵਾਰ ਖੋਲਿ ਪੌਰ ਕੇਰ, ਦੌਰਿ ਦੌਰਿ ਦੂਰ ਮੇ।
ਦਿਖਾਇਬੇ ਕ੍ਰਿਪਾਲ ਕੋ, ਬਿਸਾਲ ਜੰਗ ਘਾਲਿਓ।
ਬਚਾਇ ਵਾਰ ਢਾਲ ਮਹਿ, ਅਰੀਨ ਮਾਰਿ ਡਾਲਿਓ ॥੪॥
ਪ੍ਰਭੂ ਬਿਸਾਲ ਓਜ ਦੀਨ੪, ਧਾਇ ਓਰ ਜਾਹਿ ਕੀ।
ਕ੍ਰਿਪਾਨ ਸ਼੍ਰੋਂ ਦੇਖਿ ਭੀਰੁ, ਧੀਰ ਨਾਸ਼ ਤਾਂਹਿ ਕੀ੫।
ਸਕੇ ਨਾ ਝਾਲ ਸਾਮੁਹੇ, ਮਤੰਗ ਹੇਰਿ ਸ਼ੇਰ ਕੋ।
ਕਟੰਤਿ ਅੰਗ ਸ਼ਜ਼ਤ੍ਰ ਕੇ, ਕਰੰਤਿ ਧਾਇ ਨੇਰ ਕੋ ॥੫॥
ਬਿਲੋਕਿ ਦੁਸ਼ਟ ਪੁਸ਼ਟ ਜੇ*, ਅਨਿਸ਼ਟ ਜਾਨ ਆਪਨੇ।
ਹਗ਼ਾਰਹੂੰ ਤੁਫੰਗ ਛੋਰਿ, ਸਿੰਘ ਓਰ ਖਾਪਨੇ੬।
ਲਗੀ ਪਚੀਸ ਤੀਸ ਅੰਗ, ਅੰਗ ਫੋਰ ਦੀਨਿਓਣ।
ਗੁਰੂ ਗੁਰੂ ਭਨਤਿ, ਦੇਵ ਲੋਕ ਜਾਨਿ ਕੀਨਿਓ ॥੬॥

੧ਸਾਹਮਣਿਓਣ।
੨ਸਿਰਾਣ ਲ਼।
੩ਕਹਿਂਾਂ ਸੁਣਕੇ ਟੁਰ ਪਏ।
੪ਲਹੂ ਦੀ ਭਰੀ ਕ੍ਰਿਪਾਨ ਦੇਖਕੇ ਤਦੋਣ (ਅੁਹਨਾਂ) ਕਾਇਰਾਣ ਦਾ ਧੀਰਜ ਨਾਸ਼ ਹੋ ਗਿਆ ਜਿਨ੍ਹਾਂ ਵਜ਼ਲ ਓਹ (ਸਿਜ਼ਖ)
ਦੌੜੇ।
੫ਆਪਣੇ ਦੁਖਦਾਈ ਜਾਣਕੇ।
*ਪਾ:-ਕੋ।
੬ਮਾਰ ਦੇਣ ਲਈ ਸਿੰਘਾਂ ਵਲ ਤੁਫੰਗਾਂ ਛਜ਼ਡੀਆਣ।

Displaying Page 277 of 441 from Volume 18