Sri Gur Pratap Suraj Granth

Displaying Page 277 of 299 from Volume 20

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੨) ੨੮੯

ਦੀ ਦਲਂ ਵਾਲੀ ਤੇ (ਕਵੀ ਰੂਪ) ਦਾਸਾਂ ਦੇ ਅੁਧਾਰਨ ਵਾਲੀ ਹੈ (ਤੇ ਜਿਸ ਲ਼) ਗੁਣੀ
ਜਨਾਂ ਨੇ ਕ੍ਰਿਪਾ ਦੇ ਧਾਰਨ ਵਾਲੀ ਵਰਣਨ ਕੀਤਾ ਹੈ।
ਹੋਰ ਅਰਥ: ੨. (ਜਿਸ ਦੇ) ਨੇਤ੍ਰਾਣ ਦੀ ਦੁਤੀ ਕਵਲ ਵਰਗੀ (ਦੁਤੀ ਲ਼) ਵਿਸ਼ੇਸ਼ ਕਰਕੇ
ਦਲਨ ਵਾਲੀ ਹੈ, ਭਾਵ ਮਾਤ ਕਰਨ ਵਾਲੀ ਹੈ।
ਬਰਨੀ ਕੁੰਦ ਇੰਦੁ ਆਭਰਨੀ।
ਭਰਨੀ ਨਾਗ ਬਿਘਨ ਗਨ ਅਰਿਨੀ।
ਅਰਿਨੀ ਕਰੇ ਅਨਦ ਅੁਸਰਨੀ।
ਸ਼ਰਨੀ ਪਰੇ ਕਲੇਸ਼ ਨਿਵਰਿਨੀ* ॥੪॥
ਕੁੰਦ=ਚੰਬੇ ਵਰਗਾ ਚਿਜ਼ਟੇ ਰੰਗ ਦਾ ਫੁਜ਼ਲ, ਮਰਤਬਾਨ ਦਾ ਫੁਲ। ਇਸ ਦੀ ਸ਼ੋਭਾ ਕਵੀ
ਦੰਦਾਂ ਨਾਲ ਦੇਣਦੇ ਹਨ, ਇਸੇ ਕਰਕੇ ਇਥੇ ਦੰਦਾਂ ਦੀ ਸੰਭਾਵਨਾ ਕਰਕੇ ਅਰਥ ਕੀਤੇ ਹਨ (ਅ)
ਚਾਂਦਨੀ ਦਾ ਫੁਲ, ਇਹ ਬੀ ਚਿਜ਼ਟਾ ਹੁੰਦਾ ਹੈ।
ਆਭਰਨੀ=ਸ਼ੋਭਾ ਵਾਲੀ। (ਅ) ਗਹਿਂੇ ਵਤ ਧਾਰਨ ਵਾਲੀ।
ਭਰਨੀ=ਮੋਰਨੀ। ਗਾਰੜੂ ਮੰਤ੍ਰ। ।ਮੋਰ ਸਜ਼ਪਾਂ ਲ਼ ਖਾਂਦੇ ਹਨ ਤੇ ਗਾਰੜੂ ਮੰਤ੍ਰ ਬੀ ਸਜ਼ਪਾਂ
ਦੀ ਵਿਜ਼ਸ ਝਾੜਦਾ ਹੈ। ਹਿੰਦੀ, ਭਰਨੀ=ਮੋਰਨੀ, ਛਛੂੰਦਰ, ਗਾਰੁੜੀ ਮੰਤ੍ਰ ਆਦਿ॥।
ਅਰਿਨੀ=।ਅ+ਰਿਂੀ॥। ਕਵੀ ਜਗਤ ਦੇ ਅਕਸਰ ਪਦਾਰਥ ਵਲੋਣ ਤੰਗ ਤੇ ਕਰਗ਼ਾਈ
ਰਹਿਦੇ ਹਨ। ਕਵੀ ਜੀ ਲ਼ ਸਾਈਣ ਨੇ ਇਸ ਦੁਖ ਤੋਣ ਬਚਾਇਆ ਇਸ ਕਰਕੇ ਅਰਿਂੀ ਕਰਨ
ਵਾਲੀ ਖਾਸ ਮਹਿਮਾਂ ਕੀਤੀ ਹੈ। ਅਥਵਾ, ਜੋ ਪ੍ਰਣ ਕਵੀ ਕਰਦੇ ਹਨ ਕਿ ਆਹ ਗ੍ਰੰਥ ਰਚਾਂਗਾ
ਅੁਸ ਦੇ ਪੂਰੇ ਹੋਣ ਨਾਲ ਕਵੀ ਗ਼ਿੰਮੇਵਾਰੀ ਤੋਣ ਅਰਿਂੀ ਹੁੰਦਾ ਹੈ। ਅੁਸਰਨੀ=ਅੁਤਸਾਹ ਦੇਣ
ਵਾਲੀ। ਅੁਸਾਰਨ ਵਾਲੀ।
ਅਰਥ: ੧. ਕੁੰਦ ਦੇ ਫੁਲ ਵਰਗੇ ਰੰਗ ਵਾਲੀ ਹੈ (ਭਾਵ ਚਿਜ਼ਟੇ ਰੰਗ ਦੀ, ਤੇ) ਚੰਦ੍ਰਮਾ ਦੀ ਸ਼ੋਭਾ
ਵਾਲੀ ਹੈ। ਸਜ਼ਪਾਂ ਰੂਪੀ ਸਮੂਹ ਵਿਘਨਾਂ ਦੀ ਮੋਰਨੀ (ਵਤ) ਸ਼ਜ਼ਤ੍ਰ ਹੈ। ਅਰਿਂੀ ਕਰਕੇ
ਆਨਦ ਅੁਸਾਰਨ ਵਾਲੀ ਹੈ। (ਆਪਣੇ) ਸ਼ਰਣ ਪਿਆਣ ਦੇ (ਸਾਰੇ) ਕਲੇਸ਼ ਦੂਰ ਕਰਨ
ਵਾਲੀ ਹੈ।
ਹੋਰ ਅਰਥ: ਕੁੰਦ (ਵਰਗੇ ਚਿਜ਼ਟੇ ਦੰਦਾਂ ਦੀ ਪੰਕਤੀ) ਵਾਲੀ, (ਤੇ) ਚੰਦ੍ਰਮਾਂ (ਲ਼) ਗ੍ਰਹਿਂ
(ਵਤ) ਧਾਰਨ ਵਾਲੀ।
੨. ਕਥਾ ਮੰਗਲ।
ਹਰੀ ਸਿਮਰਿ ਕਥ ਪੂਰਨ ਕਰੀ।
ਕਰੀ ਕਲੁਖ ਕੋ ਬਾਘਨਿ ਖਰੀ।
ਖਰੀ ਭਈ ਜਿਮ ਮੁਕਤਾ ਲਰੀ।
ਲਰੀ ਕੁਮਤਿ ਸੋ ਤੂਰਨ ਹਰੀ ॥੫॥
ਹਰੀ=ਵਾਹਿਗੁਰੂ। ਕਰੀ ਕਲੁਖ=ਪਾਪ ਰੂਪ ਹਥਨੀ।
ਖਰੀ=ਚੰਗੀ। ਠੀਕ। ਸਜ਼ਚਮੁਚ। ਖਰੀ ਭਈ=ਖੜੀ ਹੋਈ, ਤਿਆਰ।
ਹੋਈ। (ਅ) ਸੁਜ਼ਚੀ। ਲਰੀ=ਜਿਸ ਨੇ ਲੜਾਈ ਕੀਤੀ।
(ਅ) ਕਤਾਰ, ਸ਼੍ਰੇਣੀ, ਲੜੀ, ਮਾਲਾ।


*ਅੰਕ ੨ ਤੋਣ ੪ ਤਜ਼ਕ ਤਿੰਨੇ ਛੰਦ ਸਿੰਘਾਵਿਲੋਕਨ ਚਾਲ ਵਿਚ ਇਕੇ ਲੜੀ ਵਿਚ ਜਾ ਰਹੇ ਹਨ।

Displaying Page 277 of 299 from Volume 20