Sri Gur Pratap Suraj Granth

Displaying Page 277 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੨੯੦

੩੮. ।ਬਾਬਾ ਬੁਜ਼ਢਾ ਜੀ ਨੇ ਚੌਣਕੀ ਤੋਰੀ। ਸਾਈਣ ਦਾਸ ਦਾ ਪ੍ਰੇਮ॥
੩੭ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੩੯
ਦੋਹਰਾ: ਸ਼੍ਰੀ ਹਰਿ ਗੋਵਿੰਦ ਚੰਦ ਕੇ, ਸੁਤ ਅੁਪਜੇ ਪਸ਼ਚਾਤ।
ਕੇਤਿਕ ਮਾਸ ਬਿਤੀਤ ਭੇ, ਸੁੰਦਰ ਬ੍ਰਿਜ਼ਧਤਿ ਗਾਤ ॥੧॥
ਚੌਪਈ: ਰਾਮੋ ਲਗਤਿ ਹੁਤੀ ਗੁਰੁ ਜਾਰੀ੧।
ਸੋ ਸੰਬੰਧ ਕੋ ਰਿਦੇ ਬਿਸਾਰੀ।
ਪਤਿ ਜੁਤਿ ਜਾਨੋ -ਗੁਰ ਜਗਦੀਸ਼-।
ਨਿਤ ਅੁਠਿ ਧਰਤਿ ਚਰਨ ਪਰ ਸੀਸ ॥੨॥
ਭੋਜਨ ਆਦਿਕ ਸੇਵਾ ਜੋਇ।
ਕਰਹਿ ਪ੍ਰੇਮ ਤੇ ਨਿਜ ਕਰ ਸੋਇ।
ਅਸ ਪ੍ਰਤੀਤ ਦੰਪਤਿ ਕੋ ਆਈ।
ਸੇਵਤਿ ਸਤਿਗੁਰ ਸ਼ਕਤੀ ਪਾਈ ॥੩॥
ਅਗ਼ਮਤਿ ਸਹਤ ਭਯੋ ਅੁਜੀਆਰਾ।
ਚੌਦਹਿ ਲੋਕ ਚਰਿਤ ਲਖਿ ਸਾਰਾ।
ਤੋਣ ਤੋਣ ਨਮ੍ਰੀਭੂਤ ਬਨਤੇ।
ਸ਼ਕਤਿ ਪਾਇ ਕਰਿ ਨਹਿ ਗਰਬੰਤੇ ॥੪॥
ਬਿਲਸਤਿ ਬਡੇ ਬਿਨੋਦ੨ ਬਿਲਾਸੂ।
ਤਿਨ ਕੇ ਸਤਿਗੁਰੁ ਬਸੇ ਅਵਾਸੂ।
ਰਾਮੋ ਲੇ ਗੁਰੁ ਸੁਤ ਕਰਿ ਪਾਰੂ।
ਬਹੁਤ ਦੁਲਾਰਤਿ ਦੇਖਤਿ ਚਾਰੂ ॥੫॥
ਗੁਰ ਸਮੀਪ ਕਬਿ ਕਬਿ ਲੇ ਜਾਵੈ।
ਗੋਦ ਪੁਜ਼ਤ੍ਰ ਕੋ ਲੇ ਦੁਲਰਾਵੈ।
ਸਾਈਣਦਾਸ ਕਬਹੁੰ ਲੇ ਅੰਕ।
ਸੁੰਦਰ ਮਨਹੁ ਚੰਦ ਅਕਲਕ ॥੬॥
ਪਿਖਿ ਦਮੋਦਰੀ ਹੈ ਬਲਿਹਾਰੀ।
ਪਾਰਤਿ ਪੁਜ਼ਤ੍ਰ ਪ੍ਰੀਤਿ ਅੁਰਧਾਰੀ।
ਜਰੇ ਜਰਾਅੁ ਸੁ ਚਾਮੀਕਰ ਕੇ।
ਭੂਖਨ ਬਹੁ ਬਹਿਰਾਵਨਿ ਕਰਕੇ ॥੭॥
ਸੂਖਮ ਝੀਨ੩ ਬਸਤ੍ਰ ਪਹਿਰਾਵੈ।


੧ਸਾਲੀ।
੨ਕੌਤਕ।
੩ਬਰੀਕ।

Displaying Page 277 of 494 from Volume 5