Sri Gur Pratap Suraj Granth

Displaying Page 277 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੨੯੦

੩੫. ।ਅਲੀ ਬਖਸ਼, ਨਾਨੋ ਤੇ ਇਮਾਮ ਬਖਸ਼ ਬਜ਼ਧ॥
੩੪ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੩੬
ਦੋਹਰਾ: ਅਲਪ ਸਿਜ਼ਖ ਆਗੈ ਰਹੇ ਘੇਰੇ ਆਨਿ ਪਠਾਨ।
ਸ਼੍ਰੀ ਹਰਿਗੋਵਿੰਦ ਦੇਖਿ ਕੈ ਕੋਪੇ ਰਿਦੇ ਮਹਾਨ ॥੧॥
ਸੈਯਾ ਛੰਦ: ਅਲੀ ਬਖਸ਼ ਸਭਿ ਲਸ਼ਕਰ ਆਗੇ
ਹਤਹਿ ਤਫੰਗ ਭਯੋ ਹੰਕਾਰ।
ਸੈਨ ਸਕਲ ਤੁਰਕਾਨੀ ਅੁਮਡੀ
ਬਹੁ ਧੌਣਸਨਿ ਕੀ ਅੁਠਿ ਧੁੰਕਾਰ।
ਹਾਥਨਿ ਗਹੇ ਪਤਾਕਾ੧ ਆਵਤਿ
ਫਰਰੇ ਛੋਰਿ ਦਿਏ ਤਿਸ ਬਾਰਿ।
ਭਈ ਜੀਤਿ ਮਨਿ ਜਾਨਤਿ ਮੂਰਖ
ਤੁਰਗ ਧਵਾਇ ਪਰੇ ਇਕਸਾਰ ॥੨॥
ਸ਼੍ਰੀ ਗੁਰ ਚਾਂਪ ਕਠੋਰ ਸੰਭਾਰਾ
ਬਾਨ ਪਨਚ ਕੇ ਬਿਚ ਬਗਰਾਇ੨।
ਐਣਚਿ ਕਾਨ ਲਗਿ ਖਪਰਾ ਛੋਰੋ
ਗਯੋ ਬੀਰ ਬੇਧਤਿ ਅਗਵਾਇ।
ਇਕ ਦੁਇ ਤੀਨ ਚਾਰ ਲਗਿ ਪੰਚਹੁ
ਜੋ ਸਨਮੁਖ ਤਿਸ ਭੇਦਤਿ ਜਾਇ।
ਅਬਦੁਲ ਖਾਨ ਖਰੋ ਜਹਿ ਪਾਛੇ
ਤਹਿ ਲੌ ਪਹੁਚੋ ਬ੍ਰਿੰਦਨ ਘਾਇ ॥੩॥
ਇਮ ਕਰਿ ਕੋਪ ਪ੍ਰਹਾਰੇ ਸਰ ਖਰ,
ਗਿਰੇ ਸੈਣਕਰੇ ਮੁਲ ਪਠਾਨ।
ਕੋ ਮਾਰਤਿ ਇਹੁ ਦਿਖੀਯਤਿ ਨਾਂਹਿਨ
ਹਮਰੇ ਬੀਰ ਕੀਨਿ ਗਨ ਹਾਨ।
ਠਟਕ ਗਏ ਭਟ੩ ਅਟਕ ਰਹੇ ਤਹਿ,
ਨਹਿ ਆਗੇ ਪੁਨ ਕੀਨਿ ਪਯਾਨ।
ਤਬਿ ਨਾਨੋ ਕੀ ਦਿਸ਼ਾ ਦੇਖਿ ਕਰਿ
ਦਯਾ ਦ੍ਰਿਸ਼ਟਿ ਤੇ ਹੁਕਮ ਬਖਾਨਿ ॥੪॥
ਅਲੀ ਬਖਸ਼! ਇਹ ਆਗੇ ਆਵਤਿ


੧ਝੰਡੇ।
੨ਚਿਜ਼ਲੇ ਦੇ ਵਿਜ਼ਚ ਵਗਾਕੇ ਭਾਵ ਜੋੜਕੇ।
੩ਠਿਠਬਰ ਗਏ (ਵੈਰੀ ਦੇ) ਸੂਰਮੇ।

Displaying Page 277 of 459 from Volume 6