Sri Gur Pratap Suraj Granth

Displaying Page 278 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੨੯੧

੪੨. ।ਰਾਮਰਾਇ ਬਾਬਤ ਭਵਿਜ਼ਖਤ ਵਾਕ॥
੪੧ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੪੩
ਦੋਹਰਾ: ਅਗਲੀ ਭਈ ਪ੍ਰਭਾਤਿ ਜਬਿ, ਸੌਚ ਸਮੇਤ ਸ਼ਨਾਨ।
ਕਰਿ ਬੈਠੇ ਸ਼੍ਰੀ ਸਤਿਗੁਰੂ, ਜਿਨ ਦਰਸਨ ਸੁਖ ਖਾਨ ॥੧॥
ਚੌਪਈ: ਆਦਿ ਗੁਰਬਖਸ਼ ਮਸੰਦ ਬਿਲਦ।
ਅਰੁ ਪੁਰਿ ਕੇ ਸਿਖ ਸੇਵਕ ਬ੍ਰਿੰਦ।
ਸਭਿ ਮਿਲਿ ਕਰਿ ਦਰਸ਼ਨ ਕਅੁ ਆਏ।
ਕਰਿ ਜੋਰਹਿ ਪਗ ਸੀਸ ਨਿਵਾਏ ॥੨॥
ਦਰਸ਼ਨ ਪਰ ਹੋਵਤਿ ਬਲਿਹਾਰੀ।
ਅੁਰ ਸ਼ਰਧਾ ਧਰਿ ਕਰਿ ਨਰ ਨਾਰੀ।
ਬਾਲ ਆਰਬਲ ਮਾਧੁਰ ਮੂਰਤਿ।
ਦਿਪਤਿ ਬਿਭੂਖਨ ਸੁੰਦਰ ਸੂਰਤਿ ॥੩॥
ਚਪਲ ਬਿਲੋਚਨ ਬੋਲਤਿ ਬਾਤੀ।
ਦੰਤ ਪੰਕਤੀ ਹੀਰਨ ਕ੍ਰਾਣਤੀ੧।
ਜਿਸ ਦਿਸ਼ਿ ਦੇਖਿਤ ਦ੍ਰਿਗਨਿ ਚਲਾਏ।
ਰੁਜ ਹਰਿ, ਜਨੁ ਅੰਮ੍ਰਿਤ ਬਰਖਾਏ ॥੪॥
ਧੰਨ ਗੁਰੂ ਗੁਰ ਧੰਨ ਅੁਚਾਰੈਣ।
ਸੁਖਦ ਸੁਸ਼ੀਲ ਸਿਜ਼ਖ ਹਿਤਕਾਰੈਣ।
ਤਿਸ ਛਿਨ ਮਹਿ ਗੁਰਬਖਸ਼ ਮਸੰਦ।
ਬੋਲੋ ਬਾਕ ਹਾਥ ਜੁਗ ਬੰਦਿ ॥੫॥
ਪੁਰਿ ਮਹਿ ਬਿਦਤਿ ਬਿਲਦ ਬ੍ਰਿਤਾਂਤ।
ਮਿਲਿ ਮਿਲਿ ਕਰਤਿ ਪਰਸਪਰ ਬਾਤ।
ਨੌਰੰਗ ਸ਼ਾਹੁ ਸਭਾ ਮਹਿ ਕਾਲੀ੨।
ਗ਼ਿਕਰ ਆਪ ਕੋ ਭਯੋ ਬਿਸਾਲੀ ॥੬॥
ਬਡੋ ਭ੍ਰਾਤ ਤੁਮਰੋ ਤਹਿ ਗਯੋ।
ਤਿਨ ਭੀ ਕਹਨਿ ਸੁਨਨਿ ਬਹੁ ਕਿਯੋ੩।
ਹੁਤੋ ਬੀਚ ਤਹਿ ਜੈਪੁਰਿ ਨਾਥ।
ਸੁਨੀ ਹੋਇਗੀ ਸਗਲੀ ਗਾਥ ॥੭॥
ਜਥਾ ਜੋਗ ਸੋ ਕਹੈ ਸੁਨਾਈ।


੧ਹੀਰਿਆਣ ਵਾਣਗ ਸੋਭ ਰਹੀ ਹੈ।
੨ਕਜ਼ਲ੍ਹ।
੩ਬਹੁਤਾ ਕਹਿਂਾ ਸੁਣਨਾਂ ਕੀਤਾ।

Displaying Page 278 of 376 from Volume 10