Sri Gur Pratap Suraj Granth

Displaying Page 280 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੨੯੩

੩੬. ।ਦੂਜਾ ਘੋੜਾ ਲੈਕੇ ਟੁਰਨਾ॥
੩੫ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੩੭
ਦੋਹਰਾ: ਹਯਨਿ ਸਥਾਨ ਪ੍ਰਵੇਸ਼ਿਓ,
ਕਹਿ ਬਿਧੀਏ ਕੇ ਸੰਗ।
ਇਸ ਘਰ ਮਹਿ ਤੇ ਲੈ ਗਯੋ,
ਤਸਕਰ ਬਲੀ ਤੁਰੰਗ ॥੧॥
ਚੌਪਈ: ਨਿਜ ਬਿਜ਼ਦਾ ਇਤ ਦੇਖਿ ਬਿਚਾਰੋ।
ਜਹਾਂ ਗਯੋ ਅਬਿ ਨਾਮ ਅੁਚਾਰੋ।
ਸੁਨਿ ਬਿਧੀਆ ਇਤ ਅੁਤ ਮਹਿ ਫਿਰੋ।
ਸਦਨ ਕੋਨ ਕੋ੧ ਸੂੰਘਨ ਕਰੋ ॥੨॥
ਖੁਲੋ ਤੁਰਗ ਸੋ ਸੂੰਘੋ ਥਾਨ।
ਐਣਠਤਿ ਨਾਕ੨ ਬਿਲੋਕਿ ਸੁਜਾਨ।
ਸੂੰਘੀ ਸਭਿ ਦਿਵਾਰ ਫਿਰ ਕਰਿ ਕੈ।
ਡਾਰਿ ਸੰਗਰੀ ਧਰਨੀ ਧਰਿ ਕੈ ॥੩॥
ਬਾਰ ਬਾਰ ਪੋਰੀ ਅੰਗੁਰੀਨ।
ਧਰਿ ਅੰਗੁਸ਼ਟ ਸੁ ਗਿਨਨਾ ਕੀਨ।
ਕਿਤਿਕ ਦੇਰ ਮਹਿ ਅੂਚੇ ਕਹੋ।
ਲਿਯੋ ਖੋਜ ਪਰ ਸੰਸੈ ਰਹੋ ॥੪॥
ਗ਼ੀਨ ਤੁਰੰਗਮ ਪਾਇ ਨਿਕਾਰਾ।
ਕਿਧੌਣ ਅੁਲਾਂਾ ਲੀਨਿ ਸਿਧਾਰਾ?
ਅਰੁ ਕਿਸ ਕਾਲ ਹਰਯੋ? ਸੁ ਬਤਾਵੋ।
ਇਹੁ ਸੁਧਿ ਦੇ ਹਯ ਕੀ ਸੁਧਿ ਪਾਵੋ ॥੫॥
ਕਹੋ ਸ਼ਾਹੁ ਨਿਸ ਅਰਧ ਮਝਾਰਾ।
ਪਾਇ ਗ਼ੀਨ ਕੋ ਤੁਰੰਗ ਨਿਕਾਰਾ।
ਫਿਰੋ ਅਜਰ ਮਹਿ ਖੋਜ ਨਿਹਾਰਾ।
ਵਹਿਰ ਨ ਹੇਰੋ ਕਹਾਂ ਸਿਧਾਰਾ ॥੬॥
ਦੋਹਰਾ: ਸੁਨਹੁ ਸ਼ਾਹੁ ਇਸ ਹੇਤੁ ਤੇ,
ਖੋਜ ਨਹੀਣ ਮੁਝ ਪਾਇ।
ਜੇ ਹੋਤੋ ਬਿਨ ਗ਼ੀਨ ਤੇ,
ਤਾਤਕਾਲ ਸੁਧਿ ਆਇ ॥੭॥


੧ਮਕਾਨ ਦੀਆਣ ਨੁਕਰਾਣ ਲ਼।
੨ਨਕ ਵਜ਼ਟਕੇ।

Displaying Page 280 of 473 from Volume 7