Sri Gur Pratap Suraj Granth

Displaying Page 281 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੯੬

ਜਿਮਿ ਬਿਹੰਗ ਦਰਵੇਸ਼੧ ਹੈ, ਸੰਚੈ ਨ ਕਰੈ ਹੈਣ।
ਨਿਤਿ ਨਵੀਨ ਲੇ ਕਰਿ ਅਚਹਿਣ, ਈਸ਼ੁਰ ਤਿਨਿ ਦੈ ਹੈ।
ਘਰ ਮਹਿਣ ਰਹੈ ਨ ਅੰਨ ਧਨ, ਨਹਿ ਬਸਤ੍ਰ ਬਧੀਕਾ੨।
ਕਰੋ ਨੇਮ ਸ਼੍ਰੀ ਸਤਿਗੁਰੂ, ਐਸੀ ਬਿਧਿ ਨੀਕਾ ॥੨੪॥
ਵਾਹਿਗੁਰੂ ਸਿਖ ਮੁਖ ਜਪਹਿਣ, ਜਬਿ ਮਿਲਹਿਣ ਸੁ ਦੋਈ।
ਪੈਰੀ ਪਵਂਾ ਸਤਿਗੁਰੂ ਆਪਸ ਮਹਿਣ ਹੋਈ।
ਜੁਤਿ ਸਨੇਹ ਸਿਮਰਨ ਕਰਹਿਣ, ਗੁਰ ਦਰਸ਼ਨ ਪਾਵੈਣ।
ਨਈ ਰੀਤਿ ਗੁਰ ਸਦਨ ਕੀ ਪਿਖਿ ਜਗਤ ਰਿਸਾਵੈ ॥੨੫॥
ਨਿਦਹਿਣ ਖਲ ਬਿੰਦਹਿ ਨਹੀਣ੩, -ਇਹ ਮਗ ਨਿਰਬਾਨਾ੪।
ਕਲਿ ਮਹਿਣ ਭਗਤਿ ਸੁ ਮੁਕਤਿ ਦਾ, ਧਰਮ ਨ ਕੋ ਆਨਾ੫-।
ਪੁਨ ਸਤਿਗੁਰ ਇਮਿ ਨੇਮ ਕਿਯ, ਚਹੁ ਬਰਨ ਮਝਾਰਾ।
ਆਸ਼੍ਰਮ ਧਾਰੀ ਹੋਇ੬ ਕੋ, ਆਵਹਿ ਦਰਬਾਰਾ ॥੨੬॥
ਪ੍ਰਥਮ ਦੇਗ ਮਹਿਣ ਜਾਇ ਕੇ, ਭੋਜਨ ਕੋ ਖਾਵੈ।
ਪੁਨ ਦਰਸ਼ਨ ਗੁਰ ਕੋ ਕਰਹਿ, ਚਲਿ ਕਰਿ ਢਿਗ ਜਾਵੈ*।
ਜੋ ਨਹਿਣ ਅਚਹਿ ਅਹਾਰ ਕੋ, ਸੁਚ ਸੰਜਮਵੰਤਾ।
ਤਿਸ ਕੋ ਦਰਸ਼ਨ ਹੋਤਿ ਨਹਿਣ, ਹਟਿ ਘਰ ਗਮਨਤਾ ॥੨੭॥
ਆਸ਼੍ਰਮ ਬਰਨ ਜਿ ਭੇਦ ਮਹਿਣ, ਨਹਿਣ ਮਿਲਹਿਣ ਹਦੂਰਾ੭।
ਖਾਵਹਿਣ ਕੁਨਕਾ ਦੇਗ ਕੋ, ਦਰਸਹਿਣ ਗੁਰ ਪੂਰਾ।
ਨਿਤਿ ਪ੍ਰਤਿ ਆਨਹਿਣ ਅੰਨ ਕੋ, ਸਿਖ ਸੇਵਕ ਜੋਈ।
ਹੋਤਿ ਦੇਗ ਬਿਨ ਤੋਟ ਕੇ, ਖਾਵੈ ਸਭਿ ਕੋਈ ॥੨੮॥
ਬਿਦਤਿ ਭਏ ਸਭਿ ਦੇਸ਼ ਮਹਿਣ, ਸੁਨਿ ਸੁਨਿ ਸਿਖ ਆਵਹਿਣ।
ਸ਼੍ਰੀ ਨਾਨਕ ਕੇ ਸਮੇਣ ਕੇ+, ਪਹੁਣਚਹਿਣ ਦਰਸਾਵੈਣ।
ਸ਼੍ਰੀ ਅੰਗਦ ਮਹਿਮਾ ਲਖਹਿਣ, ਜੇ ਦਰਸ ਕਰੰਤੇ।
ਸਭਿ ਆਵਹਿਣ ਸ਼੍ਰੀ ਅਮਰ ਢਿਗ, ਤਿਨ ਥਾਨ ਲਖੰਤੇ੮ ॥੨੯॥


੧ਪੰਛੀ ਤੇ ਫਕੀਰ।
੨ਵਾਧੂ।
੩ਮੂਰਖ ਜਾਣਦੇ ਨਹੀਣ।
੪ਇਹ ਹੈ ਕਲਾਂ ਦਾ ਰਾਹ।
੫ਭਗਤੀ ਬਿਨਾ ਕੋਈ ਹੋਰ ਧਰਮ ਮੁਕਤੀ ਦਾਤਾ ਨਹੀਣ।
੬ਬ੍ਰਹਮ ਚਰਜ ਆਦਿ ਕਿਸੇ ਆਸ਼੍ਰਮ ਦੀ ਮਿਰਜਾਦਾ ਲ਼ ਧਾਰਨ ਕਰਨ ਵਾਲਾ ਹੋਵੇ।
*ਪਾ:-ਆਵੈ।
੭ਭਾਵ ਗੁਰੂ ਜੀ ਦੇ ਪਾਸ ਨਹੀਣ ਜਾ ਸਕਦੇ ਸਨ।
+ਪਾ:-ਜੇ।
੮ਭਾਵ ਗੁਰੂ ਨਾਨਕ ਤੇ ਗੁਰੂ ਅੰਗਦ ਜੀ ਦੀ ਥਾਵੇਣ ਗਜ਼ਦੀ ਬੈਠੇ ਸਮਝਕੇ।

Displaying Page 281 of 626 from Volume 1