Sri Gur Pratap Suraj Granth

Displaying Page 282 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੯੭

ਧਰਹਿਣ ਕਾਮਨਾ ਅੁਰ ਬਿਖੈ, ਬਿਨ ਕਹੇ ਸੁ ਪਾਵੈਣ।
ਜੋ ਅਰਪਤਿ ਹੈਣ ਆਨਿ ਕਰਿ, ਬਹੁ ਬਿਨੈ ਅਲਾਵੈਣ।
ਏਕ ਦਿਵਸ ਕੇ ਖਰਚਿ ਕੋ, ਲੇਵਹਿਣ ਤਿਨ ਪਾਸੇ੧।
ਔਰ ਹਟਾਇ ਸੁ ਦੇਤਿ ਤਿਨ++, ਨਹਿਣ ਰਖਹਿਣ ਅਵਾਸੇ ॥੩੦॥
ਬਿਦਤਹਿ ਦਿਨ ਪ੍ਰਤਿ ਅਧਿਕ ਹੀ, ਨਿਤਿ ਭਗਤਿ ਪ੍ਰਕਾਸ਼ੇ।
ਅਗ਼ਮਤਿ ਜੁਤਿ ਕੇਤਿਕ ਭਏ, ਲਹਿਣ ਸਿਜ਼ਧਿ ਸੁ ਪਾਸੇ੨।
ਸੇਵਹਿਣ ਗੁਰ ਪਗ ਕਮਲ ਕੋ, ਕਰਿ ਪ੍ਰੀਤਿ ਬਿਸਾਲਾ।
ਸਿਮਰਨ ਹੁਇ ਸਤਿਨਾਮ ਕੋ, ਦਿਨ ਰੈਨ ਸੁਖਾਲਾ ॥੩੧॥
ਬਸੇ ਪੁਰੀ ਮਹਿਣ ਆਨਿ ਕੇ, ਬਹੁ ਕੀਨਿ ਨਿਕੇਤਾ।
ਕੇਤਿਕ ਭਈ ਦੁਕਾਨ ਤਹਿਣ, ਬਹੁ ਬਨਜ ਸਮੇਤਾ।
ਸਭਿਹਿਨਿ ਕੀ ਗੁਗ਼ਾਰਨ ਹੁਇ, ਥੁਰਿ ਹੈ ਨਹਿਣ ਕੋਈ।
ਬਿਨਾ ਰੋਗ ਸੁਖ ਭੋਗ ਜੁਤਿ੩, ਬਸਿਬੋ ਤਿਨ ਹੋਈ ॥੩੨॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗਿੰ੍ਰਥੇ ਪ੍ਰਥਮ ਰਾਸੇ ਸ਼੍ਰੀ ਅਮਰ ਦਾਸ ਨਿਤ
ਬਿਵਹਾਰ ਪ੍ਰਸੰਗ ਬਰਨਨ ਨਾਮ ਤ੍ਰਿੰਸਤੀ ਅੰਸੂ ॥੩੦॥


੧ਪਾਸੋਣ।
++ਪਾ:-ਤਿਸ।
੨ਪਾਸ ਰਹਿ ਕਰਕੇ।
੩ਸਮੇਤ।

Displaying Page 282 of 626 from Volume 1