Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੨੯੫
ਪਟ ਸੂਖਮ, ਦੀਨਾਰ, ਕਿਕਾਨ ॥੩੭॥
ਸ਼੍ਰੀ ਬਾਬਾ ਨਾਨਕ ਜਹਿ ਥਿਰੇ।
ਤਿਸੀ ਘਾਟ ਗੁਰ ਮਜ਼ਜਨ ਕਰੇ।
ਤਹਾਂ ਬੈਠਿ ਕਰਿ ਸਿੰਘਨ ਸਾਥ।
ਪੂਰਬ ਕੋ ਪ੍ਰਸੰਗ ਕਹਿ ਨਾਥ ॥੩੮॥
ਗਮਨਤਿ ਕਰਤੇ ਸਹਜ ਸੁਭਾਇ।
ਸ਼੍ਰੀ ਬਾਬਾ ਜੀ ਬੈਠੇ ਆਇ।
ਗੋਰਖ ਲੀਏ ਸਿਜ਼ਧ ਸਮੁਦਾਈ।
ਆਨਿ ਅਦੇਸ਼ ਅਦੇਸ਼ ਅਲਾਈ ॥੩੯॥
ਚਰਚਾ ਕੁਛਕ ਜੰਗ ਕੀ ਕੀਨਿ।
ਜਥਾ ਜੋਗ ਤਬਿ ਅੁਜ਼ਤਰ ਦੀਨ।
ਸੁਨਿ ਸਿਧ ਸਕਲ ਨਿਮੇ ਕਰ ਬੰਦਿ।
ਗੋਰਖ, ਭਰਥਰਿ, ਗੋਪੀ ਚੰਦ ॥੪੦॥
ਮੰਗਲ ਆਦਿਕ ਸੁਜਸੁ ਅੁਚਾਰਾ।
-ਸ਼੍ਰੀ ਬਾਬਾ ਤੁਮ ਧੰਨ ਅੁਦਾਰਾ-।
ਇਮ ਬੋਲਤਿ ਜਿਸ ਕਾਲ ਕ੍ਰਿਪਾਲਾ।
ਤਹਿ ਕੇ ਨਰ ਕਰਿ ਮੇਲ ਬਿਸਾਲਾ ॥੪੧॥
ਬਿਜ਼ਪ੍ਰ ਬਨਕ ਤੇ ਆਦਿਕ ਜਾਲ।
ਚਲਿ ਆਏ ਚੇਤਨ ਦਿਜ ਨਾਲ।
ਕਰਿ ਕਰਿ ਨਮੋ ਪ੍ਰਵਾਰਤਿ ਬੈਸੇ।
ਕੌਨ ਜਾਤ ਬੂਝਤਿ ਭੇ ਐਸੇ ॥੪੨॥
ਸੰਗ ਆਪ ਕੇ ਕੇਸਨ ਧਾਰੀ।
ਕਾ ਇਨ ਕੀ ਦਿਹੁ ਜਾਤਿ ਅੁਚਾਰੀ।
ਬੂਝਤਿ ਹੈਣ ਲਖਿ ਬੇਸ ਨਵੀਨਾ।
ਹਿੰਦੁ ਤੁਰਕ ਇਮ ਕਿਨਹੁ ਨ ਕੀਨਾ ॥੪੩॥
ਸੁਨਿ ਕਰਿ ਗੁਰ ਫੁਰਮਾਵਨਿ ਕੀਆ।
ਭਯੋ ਖਾਲਸਾ ਜਗ ਮਹਿ ਤੀਆ੧।
ਹਿੰਦੂ ਤੁਰਕ ਦੁਹਿਨ ਤੇ ਨਾਰੋ।
ਸ਼੍ਰੀ ਅਕਾਲ ਕੇ ਦਾਸ ਬਿਚਾਰੋ ॥੪੪॥
ਬੀਜ ਮਾਤ੍ਰ ਅਬਿ ਰੂਪ ਦਿਖਾਵਾ।
ਹਤਿ ਤੁਰਕਨ ਠਾਨਹਿ ਛਿਤ ਦਾਵਾ।
੧ਤੀਜਾ।