Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੨੯੫
੩੮. ।ਸਜ਼ਚਖੰਡ ਗਵਨ॥
੩੭ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੩੯
ਦੋਹਰਾ: ਪੰਚਹੁ ਸਿਖ ਪਰਵਾਹ ਕਰਿ,
ਸਤਿਗੁਰ ਤਨ ਤਿਸ ਕਾਲ।
ਮੰਦ ਮੰਦ ਰੋਦਤਿ ਅਧਿਕ,
ਸੰਕਟ ਪਾਇ ਕਰਾਲ ॥ ੧ ॥
ਚੌਪਈ: ਕਹਿ ਜੇਠਾ ਵਡਹੰਸਹਿ ਗਾਵੋ।
ਗੁਰ ਪ੍ਰਲੋਕ ਭਾ ਸ਼ਬਦ ਸੁਨਾਵੋ।
ਕਾਰਾਗ੍ਰਹਿ ਥਲ ਪਾਪੀ ਬੈਸੇ।
ਕਰਤਿ ਪ੍ਰਤੀਖਨਿ-ਆਇ ਨ ਕੈਸੇ੧? ॥੨॥
ਬਡੀ ਦੇਰ ਲਾਗੀ ਨਹਿ ਆਏ।
ਕਹਾਂ ਭਈ ਗਤਿ? ਲਖੀ ਨ ਜਾਏ-।
ਇਤਨੇ ਮਹਿ ਅੁਤਲਾਵਤਿ ਆਵਾ੨।
ਸੇਵਕ ਸੰਗ ਕਿਤੇ ਕਰਿ ਲਾਵਾ੩ ॥੩॥
ਤੂਰਨ ਆਇ ਤੀਰ ਪਰ ਹੇਰੇ।
-ਪਰੇ ਚਾਦਰੇ ਤਾਨਿ ਬਡੇਰੇ।
ਬਹੁ ਦਿਨ ਭਏ ਨ ਸੁਪਤਨਿ ਦੀਨਿ।
ਪਿਖਿ ਅਵਸਰ ਕੋ ਨਿਦ੍ਰਾ ਲੀਨਿ ॥੪॥
ਅਬਿ ਸੂਧੋ ਭਾ ਮਾਨਹਿ ਨਾਤਾ।
ਧਰਮ ਜਾਨਿ ਤੇ ਅੁਰ ਡਰਪਾਤਾ-।
ਨਿਕਟਿ ਗਯੋ ਨਰ ਲੇ ਸਮੁਦਾਏ।
ਸੁਪਤਿ ਜਾਨਿ ਕਰਿ ਦੁਸ਼ਟ ਅਲਾਏ ॥੫॥
ਕਿਮ ਤੁਮ ਕੋ ਅਬਿ ਨਿਦ੍ਰਾ ਆਈ?
ਹੁਇ ਨਿਚਿੰਤ ਸੋਯੋ ਸੁਖ ਪਾਈ।
ਸੁਤਾ ਕੁਮਾਰੀ ਮੈਣ ਨਿਤ ਹੇਰੇ।
ਤਜੀ ਨੀਣਦ ਦਿਨ ਬਿਤੇ ਘਨੇਰੇ ॥੬॥
ਤਬਿ ਬਿਧੀਏ ਬਹੁ ਰੋਇ ਸੁਨਾਯੋ।
ਦੁਸ਼ਟ ਪਾਤਕੀ! ਪਾਪ ਕਮਾਯੋ।
ਤੁਵ ਸਿਰ ਚਢੇ ਦੋਸ਼ ਬਡ ਦੈ ਕੈ।
੧(ਗੁਰੂ ਜੀ) ਕਿਅੁਣ ਨਹੀਣ ਆਏ।
੨(ਚੰਦੂ) ਆਇਆ।
੩ਕਿਤਨੇ ਕੁ ਨਾਲ ਕਰਕੇ।