Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੨੯੫
੩੮. ।ਆਨਦਪੁਰ ਛਜ਼ਡਂ ਪਿਜ਼ਛੋਣ ਜੰਗ॥
੩੭ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੩੯
ਦੋਹਰਾ: ਕਰੋ ਕੂਚ ਸਤਿਗੁਰ ਚਲੇ ਸੰਗ ਖਾਲਸਾ ਬੀਰ।
ਬਿਜੈ ਨਾਦ ਰਣਜੀਤ ਕੋ ਸੁਨਤਿ ਅਧੀਰਜ ਭੀਰੁ੧ ॥੧॥
ਪਾਧੜੀ ਛੰਦ: ਤਬਿ ਕਹੋ ਖਾਲਸੇ ਜੋਰਿ ਹਾਥ।
ਨ੍ਰਿਪ ਦਈ ਆਨ੨ ਪੁਰਿ ਤਾਗ ਨਾਥ।
ਪਲਟਾ ਸੁ ਲੇਹੁ ਅਪਨਾ ਗ਼ਰੂਰ।
ਲੁਟ ਗ੍ਰਾਮ ਪਾਇ ਅੁਜਰੈ ਕਹਿਲੂਰ ॥੨॥
ਸੁਖ ਸੰਗ ਅਬੈ ਕਿਮ ਬਸਨ ਦੇਹਿ।
ਕਰਿਹੈਣ ਅੁਜਾਰ ਗ੍ਰਾਮਾਨਿ ਥੇਹ।
ਸੁਨਿ ਕਰਿ ਸੁ ਬਾਕ ਸਤਿਗੁਰ ਬਖਾਨ।
ਲਿਹੁ ਮਾਰ ਲੂਟ ਕਰੀਅਹਿ ਨਿਦਾਨ੩* ॥੩॥
ਜੋ ਲਰਨ ਆਇ ਹਨੀਐ ਤੁਫੰਗ।
ਤਬਿ ਗਯੋ ਖਾਲਸਾ ਕਰਨਿ ਜੰਗ।
ਨਿਰਮੋਹ ਨਾਮ ਜਿਹਠਾਂ ਸਥਾਨ।
ਅੁਤਰੇ ਸੁ ਪ੍ਰਿਥੀ ਪਰ੪ ਗੁਰ ਸੁਜਾਨ ॥੪॥
ਜਬਿ ਲੁਟੋ ਦੇਸ਼ ਗਿਰਪਤਿਨਿ ਕੇਰ।
ਸ਼ਜ਼ਤ੍ਰਨਿ ਸੈਨ ਪਹੁੰਚੀ ਬਡੇਰ।
ਭੇਜੇ ਸਮੂਹ ਨ੍ਰਿਪ ਭੀਮਚੰਦ।
ਜਿਹ ਸੰਗ ਹੰਡੂਰੀ ਭੂਪਚੰਦ੫ ॥੫॥
ਸਗਰੇ ਗਿਰੀਸ਼ ਮਨ ਅਧਿਕ ਚਾਵ।
ਨਹਿ ਦੁਰਗ ਕੋਟ ਮਾਵਾਸ ਥਾਵ੬।
ਇਹੁ ਭਈ ਬਹੁਤ ਆਛੀ ਲਖੇਹ।
ਗੁਰ ਅਨਦਪੁਰਾ ਤਜਿ ਦੀਨਿ ਗ੍ਰੇਹ ॥੬॥
੧ਕਾਇਰ ਧੀਰਜ ਰਹਿਤ ਹੁੰਦੇ ਹਨ।
੨ਸਹੁੰ।
੩ਅੰਤ।
*ਜਾਪਦਾ ਹੈ ਕਿ ਵੈਰੀ ਨੇ ਫਰੇਬ ਕਰਕੇ ਗੁਰੂ ਜੀ ਲ਼ ਰੜੇ ਕਢਿਆ ਹੈ ਤੇ ਦੇ ਨਾਲ ਹਮਲਾ ਕਰ ਦਿਤਾ ਹੈ,
ਗੁਰੂ ਜੀ ਵਜ਼ਲੋਣ ਅਗੋਣ ਮੁਕਾਬਲਾ ਹੋਇਆ ਹੈ। ਇਸੇ ਅੰਸੂ ਦੇ ਅੰਤ ਜਾਕੇ ਇਹ ਗਲ ਖੁਜ਼ਲ੍ਹਣ ਲਗ ਪੈਣਦੀ ਹੈ ਤੇ
ਅੰਸੂ ੪੨ ਦੇ ਅੰਕ ਨੌ ਵਿਚ ਸਪਸ਼ਟ ਹੋ ਜਾਣਦੀ ਹੈ। ਗੁਰਬਿਲਾਸ ਤੇ ਪੰਥ ਪ੍ਰਕਾਸ਼ ਵਿਚੋਣ ਵੀ ਇਹੋ ਗਲ ਸਹੀ
ਹੁੰਦੀ ਹੈ।
੪ਪ੍ਰਿਥਵੀ ਤੇ, ਭਾਵ ਕਿਸੇ ਓਟ ਤੋਣ ਬਿਨਾਂ।
੫ਨਾਮ ਹੈ।
੬(ਗੁਰੂ ਜੀ ਪਾਸ) ਕਿਲਾ ਕੋਟ ਕੋਈ ਨਹੀਣ।