Sri Gur Pratap Suraj Granth

Displaying Page 284 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੨੯੭

੪੩. ।ਸਹਿਗ਼ਾਦਾ ਭੇਟਾ ਲੈ ਕੇ ਆਇਆ॥
੪੨ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੪੪
ਦੋਹਰਾ: ਸ਼ਾਹੁ ਸਭਾ ਮਹਿ ਸੁਜਸੁ ਸੁਨਿ,
ਸ਼੍ਰੀ ਹਰਿਕ੍ਰਿਸ਼ਨ ਬਿਸਾਲ।
ਕਰਾਮਾਤ ਸਾਹਿਬ ਧਨੀ,
ਦਰਸ਼ਨ ਤੇ ਦੁਖ ਟਾਲ ॥੧॥
ਚੌਪਈ: ਕਹਤਿ ਸ਼ਾਹੁ ਮਨ ਪ੍ਰੇਮ ਬਢਾਈ।
ਸੁਨੀਏ ਭੋ ਜੈ ਸਿੰਘ ਸਵਾਈ!
ਹਮਰੇ ਸੰਗ ਮੇਲ ਕਿਮ ਹੋਇ।
ਹਰਖਤਿ ਹੁਇ ਚਹਿ ਕੈ ਨਹਿ ਸੋਇ੧ ॥੨॥
ਸੌਮ ਸਰੂਪ੨ ਆਰਬਲ ਬਾਲ।
ਅੁਰ ਗੰਭੀਰ ਸਧੀਰ ਬਿਸਾਲ।
ਏਕ ਬਾਰ ਮਿਲਿਬੋ ਕਹਿ ਲੀਜਹਿ।
ਤਿਨ ਪ੍ਰਸੰਨਤਾ ਯੁਤਿ ਠਹਿਰੀਜਹਿ ॥੩॥
ਜੈਪੁਰਿ ਨਾਥ ਕਹਤਿ ਕਰ ਜੋਰੇ।
ਕਿਸਹੂੰ ਪਠਹੁ ਸਤਿਗੁਰੂ ਓਰੇ।
ਮੈਣ ਗਮਨੌਣ ਸੰਗ ਬੂਝਹਿ ਜਾਈ।
ਜਿਮ ਹੁਇ ਮਰਗ਼ੀ, ਦੇਹਿ ਬਤਾਈ ॥੪॥
ਮਿਲਿਬੋ ਠਹਿਰਹਿ ਤੌ ਚਲਿ ਆਵਹਿ।
ਨਾਂਹਿਨ ਰਾਵਰ ਤਹਾਂ ਸਿਧਾਵਹਿ।
ਬਰਤਹਿ ਨਿਜ ਇਜ਼ਛਾ ਅਨੁਸਾਰੀ।
ਬੋਲਬਿ ਮਹਿ ਚਾਤੁਰ ਮਤਿ ਭਾਰੀ੩ ॥੫॥
ਲਾਖਹੁ ਸੰਗਤਿ ਦਰਸ਼ਨ ਪਾਵੈ।
ਕੋਸ ਹਗ਼ਾਰਨਿ ਤੇ ਚਲਿ ਆਵੈਣ।
ਕਹੈਣ ਆਨਿ -ਹਮ ਸੰਕਟ ਪਰੋ।
ਤਿਸ ਥਲ ਮਨ ਮਹਿ ਸਿਮਰਨਿ ਕਰੋ ॥੬॥
ਭਏ ਸਹਾਇਕ ਤਹਿ ਤਤਕਾਲਾ।
ਕਾਟਿ ਕਸ਼ਟ ਕੋ ਕਿਯੋ ਸੁਖਾਲਾ-।
ਕੋ ਕਹਿ -ਮੇਰੇ ਪੁਜ਼ਤ੍ਰ ਅੁਪੰਨਾ।


੧ਪ੍ਰਸੰਨ ਹੋਕੇ (ਸਾਡਾ ਮੇਲ) ਓਹ ਚਾਹੁੰਦੇ ਹਨ ਕਿ ਨਹੀਣ ਚਾਹੁੰਦੇ।
੨ਚੰਦ੍ਰਮਾ ਵਤ (ਪਿਆਰਾ) ਰੁਪ।
੩(ਸ੍ਰੀ ਗੁਰੂ ਜੀ) ਬੋਲਂ ਵਿਚ ਚਤੁਰ ਤੇ ਭਾਰੀ ਬੁਧੀਮਾਨ ਹਨ।

Displaying Page 284 of 376 from Volume 10