Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੦੧
ਸਭਿ ਕੋ ਧੀਰਜ ਕਹਿ ਦਈ, ਮੁਝਿ ਬਡੋ ਅਲਬਾ ॥੧੮॥
ਨਹਿਣ ਚਿੰਤਾ ਚਿਤ ਮੈਣ ਕਰਹੁ, ਪਦ ਅੂਚ ਮਿਲੋ ਹੈ।
ਮੁਦਿਤ ਕਰੋ ਪਰਵਾਰ ਕੋ, ਪੁਨ ਪੰਥ ਚਲੋ ਹੈ।
ਸਨੈ ਸਨੈ ਗਮਨੋ ਤਬਹਿ, ਮਗ ਅੁਲਣਘੋ ਸਾਰੇ।
ਗਯੋ ਹਰੀ ਪੁਰ ਕੇ ਨਿਕਟ, ਗਿਰ ਰੁਚਿਰ ਨਿਹਾਰੇ ॥੧੯॥
ਸੁੰਦਰ ਬਨ ਅੁਪਬਨ ਜਹਾਂ, ਹਰਿਆਵਲ ਹੋਏ।
ਹਰਿਤ ਪਜ਼ਤ੍ਰ ਫਲ ਫੂਲਗਨ, ਸਾਵਨ ਮਲ ਜੋਏ।
ਬਿਮਲ ਨੀਰ ਗਨ ਬਾਪਕਾ੧, ਗਨ ਰਹੈਣ ਬਿਹੰਗਾ।
ਨਰ ਅਵਕੀਰਨ੨ ਜਹਿਣ ਕਹਾਂ, ਧਰ ਬੇਖ ਸੁਰੰਗਾ ॥੨੦॥
ਸੁੰਦਰ ਸਰਬੰਗਨ ਬਿਖੈ, ਤਰੁਨੀ ਗਨ ਹੇਰੀ੩।
ਆਣਖ ਕਮਲ ਕੀ ਪਾਂਖਰੀ, ਚਲਚਾਲ ਘਨੇਰੀ੪।
ਬਿਧੁ ਬਦਨੀ੫, ਸ਼ੁਕ੍ਰਿਸ਼ੋਦਰਾ੬, ਸੁਠ ਸ਼ਾਮ ਸੁ ਕੇਸੀ੭।
ਗਜਗਮਨੀ, ਸੁਰ ਕੋਕਲਾ, ਕਟ ਕੇਹਰਿ ਜੈਸੀ੮ ॥੨੧॥
ਕੰਠ ਕਪੋਤੀ੯ ਸੁੰਦਰੀ, ਸਮ ਓਠ ਪ੍ਰਵਾਲਾ੧੦।
ਜੋਗਿਨ੧੧ ਕੇ ਧੀਰਜ ਹਰੈਣ, ਐਸੀ ਗਨ ਬਾਲਾ।
ਆਨ ਦੇਸ਼ ਅਵਨੀ ਬਿਖੈ, ਤਿਸ ਦੇਸ਼ ਸਮਾਨਾ।
ਅਬਲਾ ਕਿਤਹੂੰ ਹੋਤਿ ਨਹਿਣ, ਅਸ ਰੁਚਿਰ ਮਹਾਨਾ ॥੨੨॥
ਰਜਧਾਨੀ ਤਿਹ ਨ੍ਰਿਪਤ ਕੀ, ਨਰ ਗਨ ਧਨਵਾਨਾ।
ਪਿਖਿ ਸੁੰਦਰਤਾ ਅਧਿਕ ਹੀ, ਪੁਨ ਨਿਕਟ ਪਯਾਨਾ।
ਰੋਦਨ ਕੋ ਬਡ ਸ਼ਬਦ ਹੈ, ਸੁਨਿ ਸ਼੍ਰੋਨ ਮਝਾਰਾ।
ਲੋਕ ਸੈਣਕਰੇ ਮਿਲਿ ਰਹੇ, ਕਰਿਣ ਹਾਹਾਕਾਰਾ ॥੨੩॥
ਬੂਝੋ ਇਕ ਨਰ ਕਾ ਭਯੋ, ਕਿਅੁਣ ਰੋਦਨ ਠਾਨੈਣ।
ਨਗਰ ਦੁਖੀ ਸਗਰੋ ਅਹੈ, ਅੁਰ ਸ਼ੋਕ ਮਹਾਂਨੈ।
੧ਪਹਾੜੀ ਬਾਵਲੀਆਣ, ਬਾਵੜੀਆਣ।
੨ਫੈਲੇ ਹੋਏ ਹਨ।
੩ਸਰਬ ਅੰਗਾਂ ਵਿਖੇ ਸੁੰਦਰ ਇਸਤ੍ਰੀਆਣ ਸਮੂਹ ਦੇਖੀਆਣ।
੪ਬਹੁਤ ਚੰਚਲ। ।ਸੰਸ: ਚਲਚਾਲ॥।
੫ਚੰਦ੍ਰਮਾਂ ਵਤ ਮੁਖ ਵਾਲੀਆਣ।
੬ਪਤਲੇ ਲਕ ਵਾਲੀਆਣ।
੭ਸੁਹਣੇ ਕਾਲੇ ਵਾਲਾਂ ਵਾਲੀਆਣ।
੮ਹਾਥੀ ਜੈਸੀ ਚਾਲ ਵਾਲੀਆਣ, ਅਵਾਗ਼ ਕੋਇਲਾਂ ਵਰਗੀ, ਲਕੋਣ ਸ਼ੇਰ ਜੈਸੀਆਣ (ਭਾਵ ਪਤਲੇ ਲਕ)।
੯ਗਰਦਨ ਕਬੂਤਰੀ ਵਾਲੀਆਣ।
੧੦ਬੁਲ ਲਾਲ ਗੁਲੀਆਣ ਵਤ।
੧੧ਜੋਗੀਆਣ ਦੇ।