Sri Gur Pratap Suraj Granth

Displaying Page 286 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੨੯੯

੪੦. ।ਕੇਸਰੀ ਚੰਦ ਤੇ ਪੰਮੇ ਦਾ ਨਿਰਾਦਰ॥
੩੯ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੪੧
ਦੋਹਰਾ: -ਵਸਤੁਨਿ ਕੋ ਭਾਰਾ੧ ਹਮਹਿ, ਦੇਨਿ ਕਹੋ ਮਤਿਮੰਦ।
ਬਿਵਹਾਰੀ ਜਿਮ ਬਨਿਕ ਹੈ, ਜਾਨਹਿ ਤਿਨਹੁ ਮਨਿਦ- ॥੧॥
ਸੈਯਾ ਛੰਦ: ਫਰਕੇ ਅਧਰ ਦ੍ਰਿਗਨਿ ਤੇ ਤਰਜੇ
ਕਹਾਂ ਕਹੋ ਇਹ, ਰੇ ਮਤਿ ਮੰਦ!
ਚਤਰ ਹਗ਼ਾਰ ਦੇਹਿ ਇਹ ਕੈਸੋ,
ਤੁਮ ਕਾ ਹਮ ਕੋ ਲਖੋ ਬਿਲਦ੨।
ਸਿਜ਼ਖ ਨਹੀਣ? ਅੰਮ੍ਰਿਤ ਨਹਿ* ਲੀਨਿਸਿ,
ਨਹੀਣ ਭਾਵਨਾ ਗੁਰੂ ਮੁਕੰਦ।
ਰਈਯਤ ਨਹੀਣ ਬਨੇ ਤੁਮ ਅਬਿ ਲੌ
ਜਬਿ ਲੌ ਪੰਥ੩ ਮਚਾਇ ਨ ਦੁੰਦ ॥੨॥
ਜੋਰ ਨ ਪਰੋ ਗਿਰਨ ਪਰ ਹਮਰੋ
ਜਿਸ ਤੇ ਦੰਡ ਦੇਹੁ ਧਨ ਆਨਿ।
ਆਸ਼ੈ ਕੌਨ ਦੇਨਿ ਕੋ ਜਾਨੋਣ
ਜਿਸ ਤੇ ਲੇਹੁ, ਸੁ ਕਰਹੁ ਬਖਾਨ+।
ਲਖਿ ਪ੍ਰਭੁ ਕੋ ਰੁ ਰਿਸ ਬਹੁ ਧਾਰੀ
ਹਹਿਰਤਿ ਅੁਰ ਮੈਣ ਡਰ ਕੋ ਮਾਨਿ।
ਕਹੋ ਕੇਸਰੀ ਚੰਦ ਬਦਨ ਪੁਨ
ਆਪ ਕੋਪ ਅੁਪਜਾਵਨਿ ਠਾਨਿ ॥੩॥
ਭੀਮਚੰਦ ਨ੍ਰਿਪ ਜਥਾ ਬਖਾਨੀ
ਤਿਮ ਹੀ ਮਾਨੀ ਕੀਨਿ ਬਖਾਨਿ੪।
ਦੇਨਿਹਾਰ ਸੋ, ਲੇਨਿਹਾਰ ਤੁਮ,
ਹਮ ਕਾ ਜਾਨਹਿ ਏ ਕਾ ਜਾਨਿ੫!
ਤਅੂ ਅੁਚਿਤ ਹੈ ਦੇਨਿ ਤੁਮਹੁ ਕੋ
ਜੋਣ ਕੋਣ ਦੇਹੁ, ਸੁ ਲੇਹੁ ਮਹਾਨ।

੧ਕਿਰਾਇਆ, ਭਾੜਾ।
੨ਤੁਸੀਣ ਸਾਲ਼ ਕਿਹੜੇ ਦਾਓਣ ਵਡਾ ਮੰਨਿਆਣ ਹੈ (ਅਗੇ ਵੇਰਵਾ ਕਰਕੇ ਪੁਜ਼ਛਦੇ ਹਨ:-)।
*ਕਲਮ ਦੀ ਅੁਕਾਈ ਜਾਪਦੀ ਹੈ ਗੁਰਬਿਲਾਸ ੧੦ ਪਾਤਸ਼ਾਹੀ ਵਿਚ ਪਾਹੁਲ ਲਿਖੀ ਹੈ ਤੇ ਇਹ ਵਾਕ ਰਾਜੇ
ਦੇ ਮੁਜ਼ਖੋਣ ਲਿਖੇ ਹਨ ਯਥਾ-ਮੈਣ ਨਹੀਣ ਸਿਜ਼ਖ ਨ ਪਾਹੁਲ ਪਾਈ।
੩ਸਾਡਾ ਪੰਥ।
+ਇਸ ਵਿਚ ਸਿਜ਼ਧ ਕਰ ਦਿਜ਼ਤਾ ਹੈ ਕਿ ਜੋ ਤੁਸੀਣ ਭੇਟਾ ਦੇਣੀ ਕਹੀ ਹੈ ਅੁਹ ਬਨੀਆਣ ਸਮਝ ਕੇ ਭਾੜਾ ਦੇਣਦੇ ਹੋ।
੪(ਅਸਾਂ ਭੀਮ ਚੰਦ ਦਾ ਕਹਿਆ) ਮੰਨ ਕੇ ਆਖੀ ਹੈ।
੫ਅਸੀਣ ਕੀ ਜਾਣਦੇ ਹਾਂ ਤੇ ਏਹ (ਪੰਮਾਂ) ਕੀ ਜਾਣਦਾ ਹੈ।

Displaying Page 286 of 372 from Volume 13