Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੨੯੮
੩੧. ।ਇਕ ਮਾਈ ਕੋਲੋਣ ਦੁਜ਼ਧ ਪੀਤਾ। ਧਨ ਦੇਵਾਣਗੇ ਮਰਵਾਵਾਣਗੇ॥
੩੦ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੩੨
ਦੋਹਰਾ: ਚਢੇ ਇਕਾਕੀ ਸਤਿਗੁਰੂ,
ਆਵਲਖੇੜੀ੧ ਗ੍ਰਾਮ।
ਪਹੁਚੇ ਤਿਸ ਥਲ ਜਾਇ ਕਰਿ,
ਅੁਤਰੇ ਹਿਤ ਬਿਸਰਾਮ ॥੧॥
ਚੌਪਈ: ਇਕ ਬਿਜ਼੍ਰਧਾ ਨੇ ਗੁਰੂ ਪਛਾਨੇ।
ਸ਼ਰਧਾਧਿਕ੨ ਪ੍ਰਣਾਮ ਪਗ ਠਾਨੇ।
ਪੁਨ ਗਹਿ ਕਰਿ ਗੁਰ ਹਯ ਕੋ ਲੀਨੋ।
ਏਕ ਜਾਮ ਜਬਿ ਬੀਤਨ ਕੀਨੋ ॥੨॥
ਦੇਖਤਿ ਖੋਜ ਸਿੰਘ ਚਲਿ ਆਏ।
ਸੇਵਕ ਅਰੁ ਸਮਾਜ ਸਮੁਦਾਏ।
ਤਬਿ ਕਰ ਜੋਰਿ ਬ੍ਰਿਧਾ ਕਹਿ ਮਾਈ।
ਪ੍ਰਭੁ ਜੀ! ਕੁਛ ਪ੍ਰਸਾਦਿ ਲਿਹੁ ਖਾਈ ॥੩॥
ਬਿਨ ਬਿਲਬ ਤੇ ਕਰਹੁ ਤਾਰੀ੩।
ਅਚਹੁ ਇਹਾਂ, ਪੁਨ ਕਰਿ ਅਸਵਾਰੀ।
ਦੇਖਿ ਸ਼੍ਰਧਾ ਕੋ ਸਤਿਗੁਰ ਬੋਲੇ।
ਹਾਗ਼ਰ ਜੋ ਪ੍ਰਸਾਦਿ ਹੁਇ ਸੋ ਲੇ੪ ॥੪॥
ਸੁਨਿ ਬਿਰਧਾ ਤਤਕਾਲ ਸਿਧਾਰੀ।
ਬਾਸਨ ਦੁਗਧ ਅੁਠਾਯਹੁ ਭਾਰੀ।
ਲੇ ਕਰਿ ਮਧੁਰ ਸਹਿਤ੫ ਤਹਿ ਆਈ।
ਧਰੋ ਸਰਬ ਪ੍ਰਭੁ ਕੇ ਅਗੁਵਾਈ ॥੫॥
ਜੁਤਿ ਮਿਸ਼ਟਾਨ ਸੁ ਦੁਗਧ ਮਲਾਈ।
ਸੀਤਲ ਕੀਨਸਿ ਬਾਯੁ ਝੁਲਾਈ।
ਸ੍ਰੀ ਪ੍ਰਭੁ ਕੋ ਭਰਿ ਦੀਯੋ ਕਟੋਰਾ।
ਕਰੋ ਪਾਨ ਰੁਚਿ ਜਿਤਿਕ, ਸੁ ਛੋਰਾ੬ ॥੬॥
ਪੀਛੇ ਕੀਨ ਸਭਿਨਿ ਹੀ ਪਾਨਾ।
੧ਨਾਮ ਪਿੰਡ ਦਾ।
੨ਸ਼ਰਧਾ ਵਧੀ ਤੇ।
੩ਮੈਣ ਤਯਾਰ ਕਰਦੀ ਹਾਂ।
੪ਓਹੀ ਲੈ ਆ।
੫ਮਿਠੇ ਸਂੇ।
੬(ਬਾਕੀ) ਛਜ਼ਡ ਦਿਜ਼ਤਾ।