Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੦੨
ਕੋ ਐਸੋ ਬਡ ਬਿਘਨ ਭਾ? ਬਾਕੁਲ ਨਰ ਨਾਰੀ।
ਦਿਖੀਯਤਿ ਹਰਖਤਿ ਕੋ ਨਹੀਣ, ਸਭਿ ਹੈਣ ਇਕ ਸਾਰੀ ॥੨੪॥
ਨਰ ਨੈ ਭਨੋ ਬ੍ਰਿਤਾਂਤ ਤਬਿ, ਜੋ ਨਗਰ ਨਰੇਸ਼ਾ।
ਏਕ ਪੁਜ਼ਤ੍ਰ ਤਿਸ ਕੋ ਹੁਤੋ, ਤਨ ਚਾਰੁ ਵਿਸ਼ੇਸ਼ਾ।
ਤਰੁਨ੧ ਹੋਨਿ ਲਾਗੋ ਹੁਤੋ, ਪਿਖਿ ਜੀਵਤਿ ਰਾਜਾ੨।
ਪਟਰਾਨੀ ਕੋ ਪਰਮਪ੍ਰਿਯ੩, ਮ੍ਰਿਤੁ ਭਯੋ ਸੁ ਆਜਾ ॥੨੫॥
ਯਾਂ ਤੇ ਸਭਿ ਬਾਕੁਲ ਭਏ, ਨ੍ਰਿਪ ਪਾਗ ਅੁਤਾਰੀ।
ਪੀਟਤਿ ਸਿਰ ਸੁਧ ਨਹਿਣ ਰਹੀ, ਮੂਰਛਨਾ ਧਾਰੀ।
ਤਿਮਿ ਰਾਣੀ ਆਤੁਰ ਬਡੀ, ਭਾ ਰਿਦੇ ਕਲੇਸ਼ੂ।
ਪ੍ਰਜਾ ਕੁਤੋ੪ ਹਰਖਹਿ ਰਿਦੈ, ਦੁਖ ਲਹੋ ਅਸ਼ੇਸ਼ੂ੫ ॥੨੬॥
ਨ੍ਰਿਪ ਸੁਖਿ ਤੇ ਪਰਜਾ ਸੁਖੀ, ਦੁਖਿ ਤੇ ਦੁਖ ਪਾਵੈ।
ਇਮ ਬਾਕੁਲ ਨਰ ਹੁਇ ਰਹੇ, ਰਵ ਰੁਦਨ੬ ਅੁਠਾਵੈਣ।
ਸੁਨਿਕੇ ਚਿਤ ਮਹਿਣ ਚਿਤਵਤੋ -ਇਹੁ ਅਗ਼ਮਤ ਥਾਈਣ੭।
ਨ੍ਰਿਪ ਸੁਤ ਏਕ ਜਿਵਾਇਬੇ, ਸਭਿ ਲਾਗਹਿਣ ਪਾਈ੮ ॥੨੭॥
ਸੇਵਕ ਹੋਵਹਿਣ ਭਾਵ ਧਰ, ਸਭਿ ਸੇਵ ਕਮਾਵੈਣ।
ਇਸ ਤੇ ਨੀਕੀ ਅਪਰ ਬਿਧਿ, ਕੋ ਹਾਥ ਨ ਆਵੈ।
ਅੁਰ ਪ੍ਰਸੰਨ ਹੁਇ ਕਰਿ ਗਯੋ, ਨ੍ਰਿਪ ਦਾਰ* ਅਗਾਰੇ।
ਕੂੰਜਨ ਸਮ੯ ਰਾਨੀ ਜਹਾਂ, ਕੁਰਲਾਤਿ ਪੁਕਾਰੇ ॥੨੮॥
ਕੇਸ ਅੁਖਾਰਤਿ ਸੀਸ ਕੇ, ਨਹਿਣ ਬਸਨ ਸੰਭਾਰੈ।
ਕਰ ਤਲ ਸੋਣ ਪੀਟਤਿ ਬਦਨ, ਸਿਰ ਜੰਘਨ ਮਾਰੈ੧੦।
ਅਤਿ ਬ੍ਰਿਲਾਪ ਸੰਕਟ ਲਹੋ, ਲੋਚਨ ਜਲ ਗੇਰੈਣ।
ਜਹਿਣ ਕਹਿਣ ਹਾਹਾਕਾਰ ਭਾ, ਅੂਚੀ ਧੁਨਿ ਟੇਰੈਣ ॥੨੯॥
ਨ੍ਰਿਪਤਿ ਮਹਾਂ ਬਾਕੁਲ ਪਰੋ, ਮੰਤ੍ਰੀ ਬਿਲਖਾਵੈ੧।
੧ਜਵਾਨ।
੨ਜਿਸ ਲ਼ ਤਜ਼ਕ ਤਜ਼ਕ ਕੇ ਰਾਜਾ ਜੀਅੁਣਦਾ ਸੀ।
੩ਬਹੁਤ ਪਿਆਰਾ।
੪ਕਿਵੇਣ।
੫ਸਾਰਿਆਣ ਨੇ।
੬ਰੋਂ ਦਾ ਸ਼ਬਦ।
੭ਕਰਾਮਾਤ ਦਾ ਮੌਕਾ ਹੈ।
੮ਚਰਨੀਣ ਲਗਣਗੇ।
*ਪਾ:-ਦੁਰਗ।
੯ਕੂੰਜ ਵਾਣੂ।
੧੦ਹਜ਼ਥ ਤਲੀਆਣ ਨਾਲ ਮੂੰਹ ਸਿਰ ਤੇ ਪਜ਼ਟਾਂ ਲ਼ ਮਾਰਦੀ ਹੋਈ ਪਿਜ਼ਟ ਰਹੀ ਹੈ।