Sri Gur Pratap Suraj Granth

Displaying Page 288 of 299 from Volume 20

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੨) ੩੦੦

ਮ੍ਰਿਗ ਰਾਖਸ਼ ਦੈਤ ਹਤੇ ਜਿਮ ਸਿੰਘ।
ਰਾਮ ਭਏ, ਦਿਜ ਰਾਮ ਭਏ,
ਘਨਸ਼ਾਮ ਭਏ ਧਰ ਮੈਣ ਨਰ ਸਿੰਘ।
ਸੋ ਕਲਿ ਮਹਿ ਗੁਰ ਨਾਨਕ ਰੂਪ
ਦਸੋ ਤਨ ਭੇ ਲਗ ਗੋਬਿੰਦ ਸਿੰਘ ॥੧੮॥
ਬਾਵਨ ਹੈ-ਬਾਵਨ ਅਵਤਾਰ ਹੋਕੇ।
ਬਲਰਾਇ=ਬਲਿ ਰਾਜਾ,
ਜਿਸ ਲ਼ ਬਾਵਨ ਰੂਪ ਹੋਕੇ ਛਲਿਆ।
ਬਲ=ਬਲ ਵਾਲਾ।
ਬਾਲਿ=ਬਾਲੀ। ਜੇ ਬਲ ਬਾਲਿ ਦਾ ਅਰਥ ਬਲ ਵਾਲਾ ਲਾਕੇ ਮੁਰਾਦ ਹਿਰਨਕਜ਼ਸ਼ਪ
ਦੀ ਲਈਏ ਤਾਂ ਲਤ ਹੈ ਕਿਅੁਣਕਿ ਅਜ਼ਗੇ ਪਦ ਪਿਆ ਹੈ, ਪੁਨ ਭੇ, ਜਿਸਦਾ ਸਪਜ਼ਸ਼ਟ
ਅਰਥ ਹੈ ਕਿ ਬਲ ਬਾਲਿ ਲ਼ ਬਜ਼ਧ ਕਰਕੇ ਮਗਰੋਣ ਨਰਸਿੰਘ ਹੋਏ।
ਬਧੋ=ਬੰਨ੍ਹ ਲਿਆ। ਭਾਵ ਅੁਸ ਲ਼ ਅੁਸਦੇ ਵਚਨਾਂ ਨਾਲ ਬੰਨ੍ਹ ਲਿਆ।
ਨਰਸਿੰਘ=ਨਰਸਿੰਘ ਅਵਤਾਰ, ਪ੍ਰਹਿਲਾਦ ਦੀ ਰਜ਼ਖਾ ਜਿਸ ਨੇ ਕੀਤੀ ਸੀ।
ਕਜ਼ਛਪ, ਮਜ਼ਛ, ਬਰਾਹ=ਇਹ ਤਿੰਨੇ ਵਿਸ਼ਲ਼ ਦੇ ਅਵਤਾਰ ਗਿਂੇ ਜਾਣਦੇ ਹਨ।
ਰਾਮ=ਰਾਮਚੰਦ੍ਰ ਜੀ। ਦਿਜਰਾਮ=ਪਰਸਰਾਮ।
ਘਨਸ਼ਾਮ=ਕ੍ਰਿਸ਼ਨ ਜੀ। ਨਰਸਿੰਘ=ਨਰਾਣ ਵਿਚੋਣ ਸ਼ੇਰ ਰੂਪ।
ਸੋ=ਅੁਸੀ ਤਰ੍ਹਾਂ, ਤਿਵੇਣ (ਅ) ਅੁਹ। ਦਸੋ ਤਨ=ਭਾਵ ਦਸੋ ਗੁਰੂ ਸਾਹਿਬ।
ਅਰਥ: ੧. (ਪਹਿਲੋਣ) ਬਾਵਨ ਹੋਕੇ ਬਲ ਰਾਜਾ ਲ਼ ਬੰਨ੍ਹਿਆ, (ਫੇਰ ਰਾਮ ਹੋਕੇ) ਬਲਵਾਨ
ਬਾਲੀ ਲ਼ ਮਾਰਿਆ, ਫਿਰ ਨਰਸਿੰਘ ਰੂਪ ਹੋਏ, ੨. ਕਜ਼ਛ ਮਜ਼ਛ (ਹੋਏ ਤੇ) ਵੈਰਾਹ
ਅਵਤਾਰ ਹੋਕੇ ਮ੍ਰਿਗਾਂ ਰੂਪ ਰਾਕਸ਼ਾਂ ਤੇ ਦੈਣਤਾਂ ਲ਼ ਸ਼ੇਰ ਵਤ ਨਾਸ਼ ਕੀਤਾ। ੩. (ਹਾਂ)
ਰਾਮਚੰਦ੍ਰ (ਰੂਪ) ਹੋਏ, (ਫੇਰ) ਪਰਸਰਾਮ ਹੋਏ, ਫੇਰ ਕ੍ਰਿਸ਼ਨ ਰੂਪ ਵਿਚ ਧਰਤੀ ਤੇ
ਨਰਾਣ ਵਿਚੋਣ ਸ਼ੇਰ ਰੂਪ ਪ੍ਰਗਟ ਹੋਏ, ੪. ਅੁਸੀ ਤਰ੍ਹਾਂ ਕਲਜੁਗ ਵਿਚ ਦਸੋਣ ਗੁਰੂ ਸਾਹਿਬ
ਸ਼੍ਰੀ ਗੁਰੂ ਨਾਨਕ ਦੇਵ ਜੀ ਤੋਣ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਜ਼ਕ (ਵਾਹਿਗੁਰੂ)
ਜੀ ਦਾ ਰੂਪ ਹੋਏ ਹਨ।
ਭਾਵ: ਜਿਵੇਣ ਪਿਛਲੇ ਤਿੰਨਾਂ ਜੁਗਾਂ ਵਿਚ ਦਸ ਅਵਤਾਰ ਹੋਏ ਹਨ ਜੋ ਵਿਸ਼ਲ਼ ਦਾ ਰੂਪ ਹੋਏ
ਹਨ, ਤਿਵੇਣ ਕਲਜੁਗ ਵਿਚ ਦਸੋਣ ਗੁਰੂ ਸਾਹਿਬਾਨ ਗੁਰੂ ਗੋਬਿੰਦ ਸਿੰਘ ਜੀ ਤਜ਼ਕ
ਵਾਹਿਗੁਰੂ ਜੀ ਦਾ ਰੂਪ ਹੋਏ ਹਨ। ਜੇ ਸੋ ਦਾ ਅਰਥ ਓਹੀ ਕਰੀਏ ਤਾਂ ਇਹ
ਅਰਥ ਬਣੇਗਾ:-ਕਿ ਅੁਹੀ ਦਸੋ ਹੀ ਕਲਜਿੁਗ ਵਿਚ ਦਸ ਰੂਪ ਗੁਰੂ ਗੋਬਿੰਦ ਸਿੰਘ ਜੀ
ਤਕ ਹੋਏ ਹਨ। ਪਰ ਇਸ ਵਿਚ ਫਿਰ ਦੂਸ਼ਨ ਪੈਣਦਾ ਹੈ ਕਿ ਕਵੀ ਜੀ ਪਿਜ਼ਛੇ ਸਾਰੇ
ਵਿਸ਼ੇਸ਼ਤਾ ਯਾ ਸਦਰਸ਼ਤਾ ਦਿਖਾਅੁਣਦੇ, ਗੁਰੂ ਸਾਹਿਬਾਣ ਦੀ ਵਿਸ਼ੇਸ਼ਤਾ ਵਿਚ ਚਲੇ ਜਾਣਦੇ
ਰਹੇ ਹਨ। ਜੈਸੇ ਕਿ ਇਸੇ ਅੰਸੂ ਦੇ ਅੰਕ ੧੦ ਵਿਚ ਵਿਸ਼ਲ਼ ਲ਼ ਗੁਰੂ ਸਾਹਿਬਾਣ ਦੀ
ਪੂਜਾ ਕਰਨ ਵਾਲਾ ਦਜ਼ਸ ਆਏ ਹਨ ਜਿਸ ਦੇ ਕਿ ਏਹ ਸਾਰੇ ਅਵਤਾਰ ਹਨ, ਯਥਾ:-
ਹਰਿ ਪੂਜਤ ਹੈ ਜਿਨ। ਇਸੀ ਤਰ੍ਹਾਂ ਅੰਕ ੧੫ ਵਿਚ ਗੁਰੂ ਸਾਹਿਬ ਜੀ ਲ਼ ਸ਼ਿਵ
ਜੀ ਦਾ ਪੂਜ ਕਹਿ ਆਏ ਹਨ। ਸ਼ਿਵ ਵਿਸ਼ਲ਼ ਬ੍ਰਹਮਾ ਇਕੇ ਪਾਏ ਦੇ ਦੇਵਤੇ ਹਨ।
ਸ਼੍ਰੀ ਗੁਰੂ ਜੀ ਨੇ ਤ੍ਰੈਹਾਂ ਹੀ ਬਾਬਤ ਫੁਰਮਾਇਆ ਹੈ:-ਓਹੁ ਵੈਖੇ ਓਨਾ ਨਦਰਿ ਨ

Displaying Page 288 of 299 from Volume 20