Sri Gur Pratap Suraj Granth

Displaying Page 289 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੩੦੨

੩੭. ।ਗੁਰੂ ਜੀ ਦੇ ਹਗ਼ੂਰ॥
੩੬ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੩੮
ਦੋਹਰਾ: ਲੇ ਗਮਨੋ ਪਿਖਿ ਪੰਥ ਕੋ,
ਹੋਵਤਿ ਰਿਦੈ ਅਨਦ।
ਗਾਵਤਿ ਸਤਿਗੁਰ ਕੇ ਸਬਦ,
ਅੁਮਗੇ ਪ੍ਰੇਮ ਬਿਲਦ ॥੧॥
ਸ੍ਰੀ ਮੁਖਵਾਕ:
ਆਸਾ ਮਹਲਾ ੫ ॥
ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ ॥
ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਅੁਠਿ ਧਾਵੈ ॥੧॥
ਸੇਵਕ ਕਅੁ ਨਿਕਟੀ ਹੋਇ ਦਿਖਾਵੈ ॥
ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ ॥੧॥ ਰਹਾਅੁ ॥
ਤਿਸੁ ਸੇਵਕ ਕੈ ਹਅੁ ਬਲਿਹਾਰੀ ਜੋ ਅਪਨੇ ਪ੍ਰਭ ਭਾਵੈ ॥
ਤਿਸ ਕੀ ਸੋਇ ਸੁਣੀ ਮਨੁ ਹਰਿਆ ਤਿਸੁ ਨਾਨਕ ਪਰਸਂਿ ਆਵੈ ॥੨॥੭॥੧੨੯॥
ਚੌਪਈ: ਇਜ਼ਤਾਦਿਕ ਗੁਰ ਸਬਦਨਿ ਗਾਵੈ।
ਅੂਚੀ ਧੁਨੀ ਪ੍ਰੇਮ ਅੁਮਗਾਵੈ।
ਗ੍ਰਾਮ ਨਗਰ ਜੋ ਮਗ ਮਹਿ ਆਵੈ।
ਵਹਿਰ ਵਹਿਰ ਬਿਨ ਤ੍ਰਾਸ ਸਿਧਾਵੈ ॥੨॥
ਧੀਰਜ ਦੇਤਿ ਚਲਾਵਤਿ ਘੋਰਾ।
ਜਿਸ ਤੇ ਸ਼੍ਰਮਤਿ ਹੋਹਿ ਤਨ ਤੋਰਾ।
ਮਜਲ ਪ੍ਰਥਮ ਕੀ ਚਲਨਿ ਬਿਸਾਲਾ।
ਰਹੋ ਬੰਦ* ਹਯ ਭਾ ਬਹੁ ਕਾਲਾ੧ ॥੩॥
ਮਹਾਂ ਚਤੁਰ ਸ਼ੁਭ ਬੁਧਿ ਅੁਪਜਾਵਤਿ।
ਆਛੀ ਰੀਤਿ ਚਲੋ ਮਗ ਜਾਵਤਿ।
ਸਰਿਤਾ ਜੁਗਲ ਏਕ ਥਲ ਬਹੈਣ।
ਪਹੁਚੋ ਤਹਾਂ ਨੀਰ ਬਡ ਅਹੈ ॥੪॥
ਲਖਿ ਸ਼ੁਭ ਘਾਟ ਅੁਤਾਰੋ ਘੋਰਾ।
ਚਰਨਨ ਕੋ ਗ਼ਾਨੂ ਲਗਿ ਬੋਰਾ।
ਤਰਿ ਕਰਿ ਪਾਰ ਭਯੋ ਸਭਿ ਬਾਰੀ੨।
ਲਖਹਿ ਭੇਵ ਸਭਿ ਦੂਸਰ ਬਾਰੀ੩ ॥੫॥


*ਪਾ:-ਜਾਅੁ ਬੰਦ।
੧ਘੋੜੇ ਲ਼ ਬੰਨ੍ਹਿਆਣ ਰਹਿਆਣ ਬਹੁਤ ਸਮਾਂ ਹੋ ਗਿਆ ਸੀ।
੨ਸਾਰਾ ਜਾਲ।
੩(ਕਿਅੁਣਕਿ) ਦੂਸਰੀ ਵਾਰੀ (ਆਇਆ ਹੈ) ਇਸ ਕਰਕੇ ਸਾਰਾ ਭੇਤ ਜਾਣਦਾ ਹੈ।

Displaying Page 289 of 473 from Volume 7