Sri Gur Pratap Suraj Granth

Displaying Page 29 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੪

ਇਸੇ ਭਾਵ* ਲ਼ ਕਵੀ ਜੀ ਅਜ਼ਗੇ ਰਾਸ ੧ ਅੰਸੂ ੯ ਛੰਦ ੨੬, ੨੭ ਵਿਚ ਬੀ ਦਜ਼ਸਦੇ
ਹਨ:-
ਸਾਰਬ ਭੌਮ ਮਹਾ ਮਹਿਪਾਲਕ ਪੋਸ਼ਿਸ਼ ਪੂਰਬ ਕੀ ਤਜਿ ਕੈ।
ਸੁੰਦਰ ਔਰ ਨਵੀਨ ਧਰੈ ਤਨ, ਆਇ ਸਭਾ ਥਿਤ ਹੈ ਸਜਿਕੈ।
ਜੋਤਿ ਤੇ ਜੋਤਿ ਪ੍ਰਕਾਸ਼ ਰਹੀ ਜਿਮ ਲਾਗੇ ਮਸਾਲ ਤੇ ਦੂਜੀ ਮਸਾਲਾ।
ਘਾਟ ਨ ਬਾਢ ਬਨੈ ਕਬਹੂੰ ਜੁਗ ਹੋਹਿਣ ਸਮਾਨ ਪ੍ਰਕਾਸ਼ ਬਿਸਾਲਾ।
ਦਸੋਣ ਹੀ ਸਤਿਗੁਰੂ ਗ਼ੁਲਮ ਤੇ ਅਜ਼ਗਾਨ ਦੇ ਸਮੇਣ ਹੋਏ ਹਨ, ਪਰਜਾ ਅਜ਼ਗਾਨ ਵਿਚ
ਸੀ, ਤੇ ਗ਼ਾਲਮਾਂ ਦੇ ਗ਼ੁਲਮ ਹੇਠ ਸੀ, ਇਸ ਗ਼ੁਲਮ ਲ਼ ਅੰਧੇਰ ਕਹਿਂ ਦਾ ਮੁਹਾਵਰਾ ਹੈ ਤੇ
ਸਤਿਗੁਰੂ ਜੀ ਨੇ ਆਪ ਇਸ ਅੰਧੇਰ ਦਾ ਰੂਪ ਦਸਿਆ ਹੈ ਜੋ ਤਦੋਣ ਵਰਤ ਰਿਹਾ ਸੀ। ਯਥਾ:-
ਕਲਿਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਅੁਡਰਿਆ ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥
ਹਅੁ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥
ਵਿਚਿ ਹਅੁਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥
।ਵਾਰ ਮਾਝ ਮ: ੧
ਗੁਬਾਰ ਦਾ ਰੂਪ ਪਦ ਅਰਥਾਂ ਵਿਚ ਪਿਛਲੇਰੇ ਸਫੇ ਤੇ ਦਜ਼ਸ ਆਏ ਹਾਂ ਬਾਝਹੁ ਗੁਰੂ ਗੁਬਾਰ
ਹੈ ਅਜ਼ਗਾਨ ਦੂਰ ਕਰਨ ਵਾਲੇ ਗੁਰੂ ਦੀ ਅਂਹੋਣਦ ਤੋਣ ਗੁਬਾਰ ਸੀ।
ਅੰਧੇਰੇ ਦੀ ਨਿਵਿਰਤੀ ਲਈ ਪਹਿਲਾਂ ਅੁਪਦੇਸ਼ ਨਾਲ ਹੀ ਬਾਬਰ, ਲਾਜਵਰਦ,
ਦੇਵਲੂਤ, ਆਦਿਕ ਹੁਕਮਰਾਨਾਂ ਲ਼ ਦਰੁਸਤ ਕੀਤਾ ਜਦੋਣ ਔਰੰਗਗ਼ੇਬ ਵਰਗੇ ਅੁਪਦੇਸ਼ ਨਾਲ
ਦਰੁਸਤ ਹੁੰਦੇ ਨਾ ਡਿਜ਼ਠੇ ਤਾਂ ਭਗੌਤੀ ਨਾਲ ਅੁਨ੍ਹਾਂ ਦੀ ਸੋਧ ਕੀਤੀ।
ਗੁਬਾਰ ਦੀ ਨਿਵਿਰਤੀ ਕਰਕੇ ਪਰਮਾਨਦ ਰੂਪ ਜੋ (ਅਸ਼ੋਕ ਪਦ ਹੈ) ਅੁਹ ਅੁਪਦੇਸ਼
ਦੁਆਰਾ ਗੁਰ ਸਿਜ਼ਖਾਂ ਲ਼ ਦਾਨ ਕੀਤਾ ਭਾਵ ਅੰਧੇਰ ਨਿਵਿਰਤੀ ਤੋਣ ਲੋਕ ਸੁਖੀ ਕੀਤਾ ਤੇ ਗੁਬਾਰ
ਦੂਰ ਕਰਕੇ ਪ੍ਰਲੋਕ ਦਾ ਸੁਖ ਦਿਜ਼ਤਾ।
ਅੰਧੇਰੇ (ਹਾਕਮਾਂ ਦੇ ਗ਼ੁਲਮ) ਤੇ ਗੁਬਾਰ (ਸਿਰਜਨਹਾਰ ਤੋਣ) ਵਿਮੁਖਤਾ ਦਾ ਫਲ
ਭੋਗਦੇ ਪ੍ਰਾਣੀ ਲੋਕ ਦੁਖੀ ਤੇ ਪ੍ਰਲੋਕ ਕਸ਼ਟਾਤੁਰ ਹੋ ਰਹੇ ਸਨ। ਗੁਰੂ ਜੋਤੀ ਅਰਸ਼ਾਂ ਵਿਚ ਸੀ,
ਜੋ ਗਾਨ ਪ੍ਰਕਾਸ਼* (ਸ਼ਬਦਿ ਪ੍ਰਕਸ਼)+ ਗੁਰ ਪ੍ਰਕਾਸ਼** ਪ੍ਰਗਟ ਕਰਨ ਲਈ ਦਸੋਣ ਪਵਿਜ਼ਤ੍ਰ ਸਰੂਪਾਂ
ਵਿਚ ਧਰਤੀ ਅੁਤੇ ਆਈ।
ਅੁਪਦੇਸ਼ (ਗੁਰਬਾਣੀ ਸਰੂਪ++) ਵਿਚ ਆਪਣਾ ਪ੍ਰਕਾਸ਼ ਪਾਅੁਣਦੀ ਜਿਨ੍ਹਾਂ ਪ੍ਰਾਣੀਆਣ ਦੇ
ਅੰਦਰ ਪੁਜ਼ਜੀ ਓਹ ਸਿਜ਼ਖ ਕਹਿਲਾਏ, ਅੁਨ੍ਹਾਂ ਦੇ ਅੰਦਰੋਣ ਅੰਧੇਰ (ਗ਼ੁਲਮ ਕਰਨਾ ਤੇ ਗ਼ੁਲਮ ਹੇਠ


*ਜੋਤੀ ਜੋਤਿ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਇਆ।
ਲਖ ਨ ਕੋਈ ਸਕਈ ਆਚਰਜੇ ਆਚਰਜ ਦਿਖਾਇਆ।
ਕਾਇਆਣ ਪਲਟਿ ਸਰੂਪ ਬਣਾਇਆ। ।ਭਾ: ਗੁ: ਵਾ: ੧ ਪਅੁੜੀ ੪੫
*ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ।
+'ਸਬਦੁ ਦੀਪਕੁ ਵਰਤੈ ਤਿਹ ਲੋਇ' ।ਧਨਾ: ਮ: ੩
ਤਥਾਛ- ਜਹ ਕਹ ਤਹ ਭਰਪੂਰ ਸਬਦੁ ਦੀਪਕਿ ਦੀਪਾਯਅੁ। ਡਸਵਛ ਮਛ ੩ ਕੇ
**'ਗੁਰ ਦੀਪਕੁ ਤਿਹ ਲੋਇ' ।ਵਾਰ ਮਾਝ ਮ: ੧
ਤਥਾ:- ਬਲਿਓ ਚਰਾਗੁ ਅੰਧਾਰ ਮਹਿ' ।ਸਵ: ਮ: ੫
++ ਬਾਣੀ ਮੁਖਹੁ ਅੁਚਾਰੀਐ ਹੋਇ ਰੁਸਨਾਈ ਮਿਟੈ ਅੰਧਰਾ ।ਵਾ: ਭਾ: ਗੁ: ੧ ਪੌੜੀ ੩੮

Displaying Page 29 of 626 from Volume 1