Sri Gur Pratap Suraj Granth

Displaying Page 29 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੪੨

੫. ।ਮਜ਼ਖਂ ਸ਼ਾਹ ਬਕਾਲੇ॥
੪ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੬
ਦੋਹਰਾ: ਇਸ ਪ੍ਰਕਾਰ ਪਹਿਲੇ ਦਿਵਸ, ਪਠੇ ਸੁ ਨਰ ਸੋਢੀਨਿ।
ਨਿਜ ਨਿਜ ਕਹਤਿ ਮਹਾਤਮਨਿ, ਲੋਭ ਲਹਿਰ ਮਹਿ ਲੀਨ ॥੧॥
ਚੌਪਈ: ਭਈ ਨਿਸਾ ਤਬਿ ਮਜ਼ਖਂ ਸ਼ਾਹ।
ਗਿਨਹਿ ਗਟੀ ਅਨਗਨ ਮਨ ਮਾਂਹਿ।
-ਕਾ ਕਰਤਜ਼ਬ ਮੋਹਿ ਕਹੁ ਅਹੈ।
ਇਹ ਸਭਿ ਨਿਜ ਨਿਜ ਦਿਸ਼ਿ ਕੋ ਚਹੈਣ ॥੨॥
ਗੁਰੁ ਪੂਰਨ ਕੀ ਅਸ ਨਹਿ ਬਾਤੀ।
ਜੋ ਸਭਿ ਜਗ ਦਾਤਾ ਬਜ਼ਖਾਤੀ।
ਸਭਿ ਕੇ ਜਾਚੈ ਦੇਵਤਿ ਜੋਇ।
ਤਿਸ ਕੀ ਦਸ਼ਾ ਸੁ ਅਸ ਕਸ ਹੋਇ ॥੩॥
ਧਨ ਹਿਤ ਮੋ ਪਹਿ ਮਨੁਜ ਪਠਾਏ।
ਅਨਿਕ ਭਾਂਤਿ ਕੀ ਬਾਤ ਬਨਾਏ।
ਨਿਜ ਨਿਜ ਅੁਸਤਤਿ ਕਹਿ ਹਿਤ ਪਾਇ।
ਹੁੰਡੀ ਨਿਧਨ ਸ਼ਾਹੁ ਕੇ ਭਾਇ੧ ॥੪॥
ਮਮ ਧਨ ਜੋ ਗੁਰੁ ਢਿਗ ਨਹਿ ਜਾਇ।
ਅਸਮੰਜਸ੨ ਮੁਝ ਕੋ ਬਨਿਆਇ।
ਭਏ ਸਹਾਇਕ ਸਾਗਰ ਮਾਂਹਿ।
ਭਯੋ ਧਨੀ ਤਿਨ ਕ੍ਰਿਪਾ ਸੁ ਪਾਹਿ ॥੫॥
ਪਹੁਚੈ ਭੇਟ ਨ ਤਿਨ ਕੇ ਪਾਹੀ।
ਇਸ ਤੇ ਬਡੋ ਦੋਸ਼ ਕੋ ਆਹੀ।
ਮੁਝ ਤੇ ਜਾਨੋ ਪਰੈ ਨ ਕੋਈ।
ਦਰਸ਼ਨ ਕਰੌਣ ਦਰਬ ਦਿਅੁਣ ਸੋਈ ॥੬॥
ਕੌਂ ਜੁਗਤ ਤੇ ਗੁਰ ਕੋ ਪਾਵੌ।
ਕਹਿ ਨਿਜ ਮਨ ਕੀ ਆਸ ਪੁਚਾਵੌਣ।
ਆਵਨਿ ਸਫਲ ਹੋਹਿ ਤਬਿ ਮੇਰਾ।
ਦਰਸ਼ਨ ਕਰਿ ਪਰਸੌਣ ਗੁਰ ਪੈਰਾ- ॥੭॥
ਰਿਦੇ ਬਿਚਾਰਤਿ ਇਮ ਫੁਰਿ ਆਈ।
-ਦਇ ਦੁਇ ਮੁਹਰ ਦੇਅੁਣ ਸਭਿ ਤਾਂਈ।


੧ਨਿਰਧਨ ਸ਼ਾਹ ਦੀ ਹੁੰਡੀ ਵਾਣੂ।
੨ਅਯੋਗ।

Displaying Page 29 of 437 from Volume 11