Sri Gur Pratap Suraj Granth

Displaying Page 29 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੪੨

੪. ।ਅਜਗਰ ਮੁਕਤ॥
੩ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੫
ਦੋਹਰਾ: ਇਕ ਦਿਨ ਬੈਠੇ ਸਭਾ ਮਹਿ,
ਸ਼੍ਰੀ ਸਤਿਗੁਰ ਹਰਿਰਾਇ।
ਸੰਗਤਿ ਦਰਸ਼ਨ ਕੋ ਕਰਹਿ,
ਮਨ ਬਾਣਛਤਿ ਫਲ ਪਾਇ ॥੧॥
ਸੈਯਾ ਛੰਦ: ਦੇਸ਼ ਬਿਦੇਸ਼ ਬਿਸ਼ੇਸ਼ ਸੰਗਤਾਂ
ਦਰਸ ਅਸ਼ੇਸ਼ ਕਰਤਿ ਹੈਣ ਆਇ।
ਜਹਿ ਕਹਿ ਸੁਜਸੁ ਬਿਸਦ ਜਗ ਪੂਰਨ
ਮਨਹੁ ਚਾਂਦਨੀ ਬਡਿ ਦਿਪਤਾਇ।
ਕਰਾਮਾਤ ਸਾਹਿਬ ਅੁਪਕਾਰੀ
ਜਥਾ ਬਚਨ ਕਹਿ ਤਿਮ ਹੁਇ ਜਾਇ।
ਰਿਸਿ ਪ੍ਰਸੰਨਤਾ ਸਫਲ ਤੁਰਤ ਜਿਨ
ਦੇਣ ਬਰ ਸ੍ਰਾਪ ਨਹੀਣ ਨਿਫਲਾਇ ॥੨॥
ਚੌਰ ਢੁਰਤਿ ਦੁਹੁਦਿਸ਼ਿ ਛਬਿ ਪਾਵਤਿ
ਚੋਆ ਅਤਰ ਗੰਧ ਮਹਿਕਾਰ।
ਇਕ ਸੌ ਇਕ੧ ਪਟ ਜਾਮਾ ਗਰ ਮਹਿ
ਅੰਗ ਬਿਭੂਖਨ ਭੂਖਤਿ ਚਾਰੁ।
ਕਰਹਿ ਸਿਜ਼ਖ ਅਰਦਾਸ ਅਗੇਰੇ
ਕ੍ਰਿਪਾ ਭਰੇ ਦ੍ਰਿਗ ਲੇਤਿ ਨਿਹਾਰ।
ਆਯੁਧ ਗਹੇ ਸਥਿਤ ਗਨ ਯੋਧਾ
ਚਹੂੰ ਕੋਦਿ ਗੁਰ ਕੇ ਪਰਵਾਰ ॥੩॥
ਇਕ ਸਿਖ ਹਾਥ ਜੋਰਿ ਕਰਿ ਬੋਲੋ
ਸ਼੍ਰੀ ਸਤਿਗੁਰ ਤੁਮ ਨਾਥਿ ਅਨਾਥ।
ਕਿਵ ਸੇਵਾ ਰਾਵਰ ਕੀ ਕਰਿ ਹੈ
ਜੇ ਨਿਰਧਨ ਸਿਖ ਪਾਇ ਨ ਆਥਿ੨?
ਹੋਇ ਦਾਰਿਦੀ ਕਰੇ ਜਤਨ ਭੀ
ਤਅੂ ਨ ਪ੍ਰਾਪਤਿ ਕਿਤ ਧਨ ਹਾਥਿ।
ਸੋ ਕਾ ਕਰੈ ਪ੍ਰਸੰਨ ਕਰਨਿ ਕੋ
ਜਿਸ ਤੇ ਹੋਵੈ ਜਨਮ ਸਕਾਥ? ॥੪॥


੧੧੦੧ ਕਲੀਆਣ ਦਾ।
੨ਮਾਇਆ।

Displaying Page 29 of 412 from Volume 9