Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੦੬
ਗ਼ਰੀਦਾਰ ਗੁੰਫੇ੧ ਜਿਸ ਲਟਕਤਿ
ਅੂਪਰ ਰੁਚਿਰ ਚੰਦੋਆ ਤਾਨਿ ॥੩॥
ਇਜ਼ਤਾਦਿਕ ਸੁਸ੍ਰਖਾ੨ ਕੀਨਸਿ
ਮਹਿਮਾ ਪਿਖ ਸਗਰੇ ਬਿਸਮਾਇ।
-ਗੁਰ ਸਮਰਜ਼ਥ ਮਹਾਂ ਸਭਿ ਰੀਤਿਨ
ਨ੍ਰਿਪ ਸੁਤ ਮ੍ਰਿਤੁ ਕੋ ਦੀਨਿ ਜਿਵਾਇ-।
ਕਿਤਿਕ ਦਿਵਸ ਮਹਿਣ ਨ੍ਰਿਪ ਸਿਖ ਹੋਯਹੁ
ਪੁਨ ਸਭਿ ਸਿਜ਼ਖੀ ਕੇ ਮਗ ਆਇ।
ਵਾਹਿਗੁਰੂ ਸਿਮਰਹਿਣ ਸੁਖ ਪਾਵਹਿਣ
ਚਿਤ ਇਜ਼ਛਾ ਕਹਿ ਦੇਤਿ ਪੁਜਾਇ ॥੪॥
ਪੁਨ ਸਾਵਂ ਮਲ ਨ੍ਰਿਪ ਸੰਗ ਭਾਖੋ
ਹਮਰੇ ਸਦਨ ਬਿਪਾਸਾ ਤੀਰ।
ਚਾਹ ਦਾਰ ਦੀਰਘ ਕੀ ਤਿਹ ਠਾਂ੩
ਇਕ ਠਾਂ ਕਰਹੁ ਬਿਸਾਲ ਸ਼ਤੀਰ।
ਬੇੜੇ ਬੰਧਹੁ ਕਾਸ਼ਟ ਗਨ ਕੇ
ਦ੍ਰਿੜ ਕਰਿ ਬੀਚ ਡਾਰੀਏ ਨੀਰ।
ਤਰਨ ਹਾਰ੪ ਨਰ ਸੰਗ ਸਿਧਾਵਹਿਣ
ਸਨੇ ਸਨੇ ਤਰਿ ਪਾਇਣ ਬਿਹੀਰ੫ ॥੫॥
ਗੋਇੰਦਵਾਲ ਨਗਰ ਤਟ ਅੂਪਰ
ਤਹਾਂ ਜਾਇ ਸਗਰੋ ਨਿਕਸਾਇਣ।
ਇਮਿ ਸੁਨਿ ਭੂਪ ਹਰੀਪੁਰ ਕੇ ਤਬਿ
ਬਹੁ ਨਰ ਦੀਨੇ ਕਾਰ ਲਗਾਇ।
ਕਾਸ਼ਟ ਕੋ ਬਟੋਰ ਬਹੁਤੇਰਾ
ਖਾਤੀ ਤੇ ਤਛਾਇ੬ ਚਿਰਵਾਇ।
ਦੀਰਘ ਲੈ+ ਲਕਰੀ ਕਰਿ ਸੰਚੈ
੧ਫੁਜ਼ਮਣ।
੨ਸੇਵਾ
।ਸੰਸਾ: ਸ਼ੁਸ਼੍ਰਖਾ॥।
੩ਬਹੁਤ ਲਕੜੀਆਣ ਦੀ ਲੋੜ ਹੈ ਓਥੇ।
੪ਤਾਰੂ।
੫ਤਰ ਕੇ ਵਹੀਰ ਪਾਅੁਣ ਭਾਵ ਚਲਦੇ ਜਾਣ।
੬ਕਾਠ ਲ਼ ਬਹੁਤਾ ਇਕਜ਼ਠਾ ਕਰਵਾਕੇ ਤਰਖਾਂ ਤੋਣ ਤਜ਼ਛਵਾ ਕੇ।
+ਪਾ:-ਲਘੁ।