Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੩੦੪
੩੯. ।ਬਾਬਾ ਅਜੀਤ ਸਿੰਘ ਜੀ ਦਾ ਯੁਜ਼ਧ॥
੩੮ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੪੦
ਦੋਹਰਾ: ਸ਼੍ਰੀ ਅਜੀਤ ਸਿੰਘ ਬੀਰ ਬਰ,
ਪਿਖਿ ਸੰਗ੍ਰਾਮ ਬ੍ਰਿਤੰਤ।
ਚਹੋ ਆਪ ਨਿਕਸਨ ਤਬੈ,
ਗੁਰ ਕੋ ਸੁਤ ਬਲਵੰਤ ॥੧॥
ਸਾਬਾਸ ਛੰਦ: ਮਨਹਿ ਬਿਚਾਰਹਿ। -ਤੁਰਕ ਬਿਦਾਰਹਿ।
ਥਿਰਹਿ ਨ ਅੰਤਰ੧। ਲਰਹਿ ਨਿਰੰਤਰ- ॥੨॥
ਤਬਿ ਪ੍ਰਭੁ ਤੀਰਹਿ੨। ਪਹੁਚਿ ਸਧੀਰਹਿ।
ਸਤਿਗੁਰ ਨਦਨ। ਕਰਿ ਅਭਿਬੰਦਨ ॥੩॥
ਰਹਿ ਕਰ ਜੋਰਹਿ੩। ਪਿਤਹਿ ਨਿਹੋਰਹਿ।
ਸੁਤ ਦਿਸ਼ ਨੈਨਹਿ। ਕਰਿ, ਕਹਿ ਬੈਨਹਿ੪ ॥੪॥
ਕਿਮ ਅਭਿਲਾਖਹੁ? ਸਚ ਬਚ ਭਾਖਹੁ।
ਸੁਨਿ ਕਰਿ ਬੀਰਹਿ। ਕਹਿ ਧਰਿ ਧੀਰਹਿ੫ ॥੫॥
ਨਿਜ ਕੁਲ ਰੀਤਹਿ। ਚਿਤ ਮਹਿ ਪ੍ਰੀਤਹਿ।
ਅਬਹਿ ਸਮੈਣ ਸ਼ੁਭ। ਲਖਿ੬ ਮਨ ਮੈਣ ਪ੍ਰਭੁ! ॥੬॥
-ਧਰਮ ਨਿਬਾਯਹੁ-। ਮੁਖ ਫੁਰਮਾਯਹੁ੭।
ਤੁਰਕ ਸਮੂਹਨਿ। ਕਰਿ ਕਰਿ ਹੂਹਨਿ੮ ॥੭॥
ਕਰਹੁ ਹਟਾਵਨ। ਗਤਿ ਰਣਥਾਵਨ੯।
ਸੁਨਿ ਬਿਕਸੇ ਗੁਰ। ਕਹਹਿ ਭਲੇ ਅੁਰ ॥੮॥
ਹਤਿ ਤੁਰਕਾਨਹਿ। ਕਰਿ ਘਮਸਾਨਹਿ੧੦।
ਸ਼ੁਭ ਪਦ ਪਾਵਹੁ। ਮਮ ਮਨ ਭਾਵਹੁ ॥੯॥
ਸੁਜਸੁ ਬਿਥਾਰਹੁ। ਅਰਿ ਗਨ ਮਾਰਹੁ।
੧(ਹੁਣ) ਅੰਦਰ ਨਾ ਠਹਿਰੀਏ।
੨ਪਾਸ।
੩ਹਜ਼ਥ ਜੋੜ (ਖਲੋ) ਰਹਿਆ।
੪ਭਾਵ ਗੁਰੂ ਜੀ ਬੋਲੇ।
੫ਭਾਵ ਸਾਹਿਬਗ਼ਾਦੇ ਜੀ ਨੇ ਧੀਰਜ ਨਾਲ ਕਿਹਾ।
੬ਜਾਣਕੇ।
੭ਭਾਵ ਆਪਣੇ ਸ਼੍ਰੀ ਮੁਖੋਣ ਫੁਰਮਾ ਦਿਓ (ਕਿ ਤੂੰ) ਜੁਜ਼ਧ ਧਰਮ ਯਾ ਖਜ਼ਤ੍ਰੀ ਧਰਮ ਨਿਬਾਹ ਭਾਵ ਜੰਗ ਲਈ
ਆਗਾ ਬਖਸ਼ੋ।
੮ਹਜ਼ਲੇ।
੯ਯੁਜ਼ਧ ਭੂਮਕਾ ਵਿਚ ਜਾਕੇ।
੧੦ਜੰਗ ਕਰਕੇ।