Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੩੦੪
੪੨. ।ਦੋ ਚੰਦ ਦਿਖਾਏ। ਤੋਸ਼ੇਖਾਨੇ ਦੀ ਗਿਂਤੀ॥
੪੧ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੪੩
ਦੋਹਰਾ: ਟਿਕਿ ਬੈਠੇ ਜਬਿ ਸਭਾ ਮਹਿ, ਸ਼੍ਰੀ ਹਰਿਰਾਇ ਤਨੂਜ੧।
ਇਲਮ ਹੰਕਾਰੀ ਪਰਸਪਰ, ਕਰਤੇ ਭਏ ਰਮੂਜ੨ ॥੧॥
ਪੈਕੰਬਰ ਅਰੁ ਔਲੀਏ, ਗੌਣਸ ਕੁਤਬ ਗਨ ਪੀਰ੩।
ਪ੍ਰਥਮ ਪ੍ਰਸੰਗ ਪ੍ਰਬਿਰਤ ਕਰਿ, ਦਾਨਸ਼ਵੰਦ ਸਧੀਰ ॥੨॥
ਚੌਪਈ: ਬਚਨ ਰੁਚਿਰ ਰਚਿ ਕੈ ਚਾਤੁਰਤਾ।
ਕਲਾ ਅਕਲ ਤੇ ਕਰਿ ਮਾਧੁਰਤਾ।
ਸ਼ਾਹਿ ਸੁਨਾਇ ਪ੍ਰਸੰਨ ਕਰਤਿ ਹੈਣ।
ਅੁਚਿਤਾ ਅਪਨੇ ਦੀਨ ਧਰਤਿ ਹੈਣ ॥੩॥
ਚਤੁਰਨਿ ਕੇਤਿਕ ਕਰੇ ਪ੍ਰਸੰਗੂ।
ਪੈਕੰਬਰ ਕਰਿ ਸਤੁਤਿ ਅੁਤੰਗੂ੪।
ਪੁਨਹਿ ਸਰਾਹਨਿ ਲਗਿ ਤਿਨ ਬਾਨੀ।
ਜਿਸ ਬਿਧਿ ਅੂਚਾ ਵਚਨ ਵਖਾਨੀ ॥੪॥
ਪੁਨ ਸ਼੍ਰੀ ਨਾਨਕ ਨਾਮ ਬਖਾਨਾ।
ਛੇਰਿ ਪ੍ਰਸੰਗ ਤਿਨਹੁ ਕੇ ਨਾਨਾ।
ਬਹੁਰ ਸੁ ਬਾਨੀ ਕੇਰ ਬ੍ਰਿਤੰਤਾ।
ਜਿਸ ਮਹਿ ਪ੍ਰਭੁ ਕੋ ਕਹੋ ਬਿਅੰਤਾ ॥੫॥
ਲਾਖ ਪਤਾਲ ਲਾਖ ਆਕਾਸ਼।
ਇਕ ਬਾਨੀ ਮਹਿ ਕਹੋ ਪ੍ਰਕਾਸ਼।
ਇਸ ਕੋ ਸੁਨਿ ਸੰਸੈ ਮੁਝ ਹੋਵਾ।
ਰਹੋ ਬਿਚਾਰਿਨ ਕੋਣ ਹੂੰ ਖੋਵਾ ॥੬॥
ਹਮਰੇ ਮਤਿ ਮਹਿ ਸਪਤ ਬਖਾਨੇ।
ਸੋ ਭੀ ਨੀਕੋ ਜਾਇ ਨ ਜਾਨੈ।
ਇਕ ਅਕਾਸ਼ ਤੇ ਪਰੈ ਅਕਾਸ਼।
ਤਹਿ ਕੋ ਸੂਰਜ ਚੰਦ ਪ੍ਰਕਾਸ਼ਾ ॥੭॥
ਕੋਣ ਨ ਇਹਾਂ ਤੇ ਸੋ ਦਿਖ ਪਰੈ।
ਕੇਤੋ ਬੀਚ ਰਚੋ ਇਤ ਪਰੈ੫।
੧(ਦੇ) ਪੁਜ਼ਤ੍ਰ।
੨ਰਮਗ਼ਾਂ, ਇਸ਼ਾਰੇ।
੩ਫਕੀਰਾਣ ਦੇ ਦਰਜਿਆਣ ਦੇ ਨਾਮ ਹਨ।
੪ਬਹੁਤੀ ਅੁਸਤਤ ਕਰਕੇ।
੫ਇਸਤੋਣ ਪਰੇ ਕਿਤਨਾਂ ਫਰਕ ਕੀਤਾ ਹੈ।