Sri Gur Pratap Suraj Granth

Displaying Page 292 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੦੭

ਅਨਿਕ ਭਾਂਤਿ ਸੁੰਦਰ ਘਰਿਵਾਇ੧ ॥੬॥
ਬੇੜੇ ਬੰਧਿ ਬਿਪਾਸਾ ਕੇ ਬਿਚ
ਨਰ ਕਰਿ ਸੰਗ ਸੁ ਦਿਏ ਚਲਾਇ।
ਗੋਇੰਦਵਾਲ ਬਿਸਾਲ ਕਾਠ ਗਨ
ਤਹਿਣ ਤੇ ਤੂਰਨ ਪਹੁਣਚੀ ਆਇ।
ਵਹਿਰ ਨਿਕਾਸੀ ਸਤਿਗੁਰ ਹੇਰੀ,
ਖਰੇ ਆਪ ਹੁਇ ਦਈ ਬਣਡਾਇ੨।
ਜਿਤਿਕ ਚਹਤਿ ਨਰ ਦਈ ਤਿਤਿਕ ਤਿਨ
ਲੇ ਸਭਿ ਗਏ ਆਪਨੀ ਥਾਇਣ ॥੭॥
ਨਿਜ ਕੁਟੰਬ ਕੇ ਮਾਨਵ ਜੇਈ,
ਬਿਜ਼ਪ੍ਰ ਬ੍ਰਿੰਦ, ਕੋ ਬਾਣਟ ਸੁ ਦੀਨਿ।
ਬਾਈ ਜਾਤ ਜੁ ਖਜ਼ਤ੍ਰੀ ਕੁਲ ਕੀ੩
ਗੋਇੰਦਵਾਲ ਬਾਸ ਤਿਨ ਲੀਨ।
ਸਰਬ ਜਾਤਿ ਸਿਖ ਸਦਨ ਕਰੇ ਤਹਿਣ
ਤਿਨ ਕਾਸ਼ਟ ਲੇ ਨਿਜ ਘਰ ਕੀਨਿ।
ਬਸਨ ਹਾਰ ਪੁਨ ਅਪਰ ਜਿ ਮਾਨਵ
ਬਾਣਛਤਿ ਦੀਨਸਿ ਗੁਰੂ ਪ੍ਰਬੀਨ ॥੮॥
ਸ਼੍ਰੀ ਗੁਰ ਅਮਰਦਾਸ ਹੁਇ ਠਾਂਢੇ,
ਧਾਮਨਿ ਕੀ ਅਵਨੀ ਅਵਲੋਕ੪।
ਜਥਾ ਜੋਗ ਬਾਣਟੀ ਸਭਿਹਿਨਿ ਕੋ,
ਲੇ ਕਰਿ ਮੁਦਿਤਿ੫ ਭਏ ਸਭਿ ਲੋਕ।
ਆਪ ਆਪਨੇ ਰਚੇ ਸਦਨ ਸ਼ੁਭ
ਜੋ ਗੁਰੁ ਦਈਸੁ ਲੀਨੀ ਰੋਕ੬।
ਬਡੇ ਭਾਗ ਜਿਨਿ ਭਾਲ ਹੁਤੇ ਤਬਿ
ਬਸੇ ਨਗਰ ਮਹਿਣ ਸਦਾ ਅਸ਼ੋਕ ॥੯॥
ਸੁੰਦਰ ਸਲਿਤਾ ਤੀਰ ਬਿਪਾਸਾ੭


੧ਘੜਵਾਕੇ, ਭਾਵ ਛਤੀਰੀਆਣ ਕਰਾਕੇ।
੨ਵੰਡ ਦਿਜ਼ਤੀ।
੩ਖਜ਼ਤ੍ਰੀਆਣ ਦੀਆਣ ਜਾਤਾਂ (ਵਿਚੋਣ) ਬਾਈ ਜਾਤਾਂ (ਦੇ ਪੁਰਸ਼)।
੪ਘਰਾਣ ਦੀ ਗ਼ਿਮੀਣ ਦੇਖਕੇ।
੫ਪ੍ਰਸੰਨ।
੬ਭਾਵ ਥਾਂ ਮਜ਼ਲ ਲਈ।
੭ਬਿਆਸਾ।

Displaying Page 292 of 626 from Volume 1