Sri Gur Pratap Suraj Granth

Displaying Page 292 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੩੦੫

੪੦. ।ਕੌਲਾਂ। ਪੈਣਦਾਖਾਨ॥
੩੯ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੪੧
ਦੋਹਰਾ: ਗੁਰੁ ਇਕੰਤ ਹੋਏ ਜਬਹਿ, ਕੌਲਾਂ ਦਰਸ਼ਨ ਪਾਸ।
ਆਈ ਅਤਿ ਮੋਦਤਿ ਰਿਦੈ, ਪ੍ਰਵਿਸ਼ੀ ਤਾਸ ਅਵਾਸ ॥੧॥
ਚੌਪਈ: ਜਨੁ ਸੁਨਿ ਕਾਨ ਪ੍ਰਿਯ ਬਾਤਿ ਚਕੋਰੀ।
ਦੌਰੀ ਨਿਕਟ ਚੰਦ ਕੀ ਓਰੀ।
ਮਨਹੁ ਪ੍ਰੇਮ ਤੇ ਹੈ ਕਰਿ ਬੋਰੀ।
ਕਮਲ ਖਿਰੇ ਪਰ ਆਵਤਿ ਭੌਰੀ ॥੨॥
ਸੁੰਦਰ ਮੰਦਿਰ ਅੰਦਰ ਧਰੀਆ।
ਕਰਿ ਦਰਸ਼ਨ ਚਰਨਨ ਪਰ ਪਰੀਆ।
ਮਨਹੁ ਰੰਕ ਕਹੁ ਪ੍ਰਾਪਤਿ ਰਾਜੂ।
ਮਨ ਮਹਿ ਗਿਨਤਿ -ਧੰਨ ਦਿਨ ਆਜੂ- ॥੩॥
ਕਮਲ ਬਿਲੋਚਨ ਤੇ ਜਲ ਡਾਰੈ।
ਜਨੁ ਅਨਦ ਤੇ ਚਰਨ ਪਖਾਰੈ।
ਹਾਥ ਜੋਰਿ ਸਨਮੁਖ ਗੁਰੁ ਬੈਸੀ।
ਮੂਰਤਿ ਪਿਖਿ ਦਿਵਾਕਰ੧ ਜੈਸੀ ॥੪॥
ਕਮਲ ਬਿਲੋਚਨ ਬਿਕਸਿਤ ਜਾਤਿ।
ਇਕ ਟਕ ਦੇਖਿ ਰਹੀ ਗੁਰੁ ਗਾਤਿ।
ਪੂਰਬ ਤਪ ਕੋ ਫਲ ਸ਼ੁਭ ਪਾਯੋ।
ਅਤਿ ਪ੍ਰਮੋਦ ਚਿਤ ਕਹੋ ਨ ਜਾਯੋ ॥੫॥
ਪ੍ਰੇਮਾਤੁਰ ਚਿਤ ਸਤਿਗੁਰੁ ਦੇਖੀ।
ਕਹੁ ਕੌਲਾਂ! ਤਨ ਕੁਸ਼ਲ ਵਿਸ਼ੇਖੀ?
ਸਰਬ ਰੀਤਿ ਤੇ ਸੁਖ ਸੋਣ ਰਹੀ?
ਸੁਨਿ ਮ੍ਰਿਦੁ ਬਾਕ ਆਪ ਪੁਨ ਕਹੀ ॥੬॥
ਕ੍ਰਿਪਾ ਆਪ ਕੀ ਮੋ ਪਰ ਜਬਿ ਕੀ।
ਪਦਵੀ ਕੁਸ਼ਲ ਲਹੀ ਮੈਣ ਤਬਿ ਕੀ।
ਰਾਵਰਿ ਦਰਸ਼ਨ ਇਜ਼ਛਾ ਬਿਨਾ।
ਰਿਦੇ ਮਨੋਰਥ ਅੁਠਹਿ ਨ ਅਨਾ ॥੭॥
ਰਹੀ ਅੁਡੀਕਤਿ ਨਾਮ ਅਧਾਰਾ੨।
ਰੁਚਿ ਸੋਣ ਅਚੋ ਨ ਕਬਹੁ ਅਹਾਰਾ।


੧ਸੂਰਜ।
੨ਨਾਮ ਦੇ ਆਸਰੇ।

Displaying Page 292 of 494 from Volume 5