Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੩੦੬
੪੪. ।ਬਿਧੀ ਚੰਦ ਸੁੰਦਰਸ਼ਾਹ ਪ੍ਰਲੋਕ॥
੪੩ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੪੫
ਦੋਹਰਾ: ਰਾਇ ਜੋਧ ਰਾਮਾ ਰਹੋ, ਧਰਮਾ ਸਤਿਗੁਰ ਤੀਰ।
ਸਾਹਿਬ ਭਾਨਾ ਤਤਬਿਤਾ, ਅਪਰ ਕਿਤਿਕ ਸਿਖ ਭੀਰ ॥੧॥
ਚੌਪਈ: ਪਰਮਾਨਦ ਅਰੁ ਸੁੰਦਰ ਰਹੋ।
ਗੁਰ ਸਮੀਪਤਾ ਕੋ ਸੁਖ ਲਹੋ।
ਬਾਕ ਬਿਲਾਸ ਅਨਿਕ ਬਿਧਿ ਹੋਤਿ।
ਭਗਤਿ ਗਾਨ ਕੋ ਅਨਦ ਅੁਦੋਤ ॥੨॥
ਨਾਨਾ ਪ੍ਰਸ਼ਨ ਗੁਰੂ ਸੰਗ ਕਰੈਣ।
ਸੁਨਹਿ ਭਲੇ ਅੁਰ ਅਨਦ ਧਰੈਣ।
ਬਿਧੀ ਚੰਦ ਗੁਰ ਸੇਵ ਕਮਾਵੈ।
ਸੁਭਟ ਤੁਰੰਗਨਿ ਕੀ ਸੁਧ ਪਾਵੈ ॥੩॥
ਲੇਨਿ ਦੇਨਿ ਕੋ ਬਡ ਬਿਵਹਾਰ।
ਚਲਹਿ ਦੇਗ ਅਨਤੋਟ ਅਹਾਰ।
ਗੁਰ ਕੇ ਅੰਤਹਿਪੁਰ ਪਹੁਚਾਵਨ।
ਬਸਤ੍ਰ ਬਿਭੂਖਨ ਜੋ ਮਨ ਭਾਵਨ ॥੪॥
ਗੁਰ ਮਰਗ਼ੀ ਕੋ ਲਖਿ ਇਕ ਬੇਰ।
ਤਿਸੀ ਰੀਤਿ ਬਰਤਹਿ ਨਿਤ ਹੇਰਿ।
ਲਾਲਚੰਦ ਨਿਜ ਨਦਨ ਭਾਯੋ।
ਨਿਸ ਦਿਨ ਗੁਰ ਸੇਵਾ ਮਹਿ ਲਾਯੋ ॥੫॥
ਜਨਮ ਮਰਨ ਨਿਤ ਭਵਜਲ ਫੇਰਾ।
ਸਿਜ਼ਖੀ ਮਗ ਚਲਿ ਸਕਲ ਨਿਬੇਰਾ।
ਰਣ ਕੋ ਕਰਤਿ ਰਿਪੁਨਿ ਕਹੁ ਜੇਤਾ੧।
ਆਨਦ ਲਹੋ ਮਹਾਂ ਤਤਬੇਤਾ ॥੬॥
ਚਿਰੰਕਾਲ ਗੁਰ ਭਗਤਿ ਕਮਾਈ।
ਦਰਸ਼ਨ ਠਾਨਤਿ ਬੈਸ ਬਿਤਾਈ।
ਸ਼੍ਰੀ ਮੁਖਬਾਕ ਸੁਨਤਿ ਸੁਖੁ ਮਾਨਿ।
ਕਰੇ ਕ੍ਰਿਤਾਰਥ ਦ੍ਰਿਗ ਅਰੁ ਕਾਨ ॥੭॥
ਸਫਲ ਸੀਸ ਪਦ ਬੰਦਨ ਧਰਤਿ।
ਤਿਮ ਹਾਥਨਿ ਤੇ ਸੇਵਾ ਕਰਤਿ।
ਗੁਰ ਕਾਰਜ ਮਹਿ ਇਤ ਅੁਤ ਚਲੇ।
੧ਜਿਜ਼ਤਕੇ।