Sri Gur Pratap Suraj Granth

Displaying Page 294 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੦੯

ਸਾਦਰ ਬਾਸ ਹਰੀ ਪੁਰ ਕੀਨਸਿ,
ਮਨਤਾ* ਜਿਸ ਕੀ ਹੋਤਿ ਬਡੇਰ।
ਜਬ ਰਾਜਾ ਤਿਹ ਚਰਨ ਪਖਾਰੇ
ਅਪਰਨ ਕੀ ਗਿਨਤੀ ਕਾ ਹੇਰਿ।
ਬੰਦਨ ਕਰਹਿਣ ਬ੍ਰਿੰਦ ਨਰ ਮਿਲਿ ਮਿਲਿ
ਕਰ ਜੋਰਹਿਣ ਕਰਿ ਭਾਅੁ ਘਨੇਰ੧ ॥੧੩॥
ਧਰਹਿਣ ਕਾਮਨਾ ਜਾਚਹਿਣ੨ ਆਨਿ੩ ਜੁ
ਤਿਸ ਰੁਮਾਲ ਤੇ ਪੂਰ ਕਰੰਤਿ।
ਸੁਤ ਬਿਤ ਕੀ, ਕੈ ਤਨ ਅਰੋਗ ਕੀ
ਇਜ਼ਤਾਦਿਕ ਪ੍ਰਾਪਤਿ ਹਰਖੰਤਿ।
ਪਾਇਨ੪ ਪਾਸ ਅੁਪਾਇਨ੫ ਅਰਪਤਿ
ਸਰਬ ਦੇਸ਼ ਨਰ ਜਸੁ ਅੁਚਰੰਤਿ।
ਸਿਜ਼ਖੀ ਬਿਥਰੀ ਸਾਵਨ ਮਲ ਕੀ
ਅਗ਼ਮਤ ਹੇਰਤਿ ਅੁਰ ਬਿਸਮੰਤਿ ॥੧੪॥
ਰਾਜਾ ਰਾਨੀ ਤ੍ਰਾਸ ਕਰਤਿ ਬਹੁ
ਸੇਵਹਿਣ ਨਿਤ ਹੁਇ ਕਰਿ ਅਨੁਸਾਰ।
ਬਹੁਤ ਮੋਲ ਕੇ ਬਸਤ੍ਰ ਮੰਗਾਵੈਣ
ਕਰਿਵਾਵੈਣ ਪੋਸ਼ਸ਼ ਸਭਿ ਚਾਰੁ।
ਭੋਜਨ ਮਹਿਣ ਅਮੇਗ਼ ਕਰਿ੬ ਮੇਵੇ
ਸ਼ੁਭ ਸ਼ਾਦਨਿ ਕੋ ਦੇਤਿ ਅਹਾਰ।
ਠਾਂਢੇ ਰਹੈਣ ਦਾਸ ਹਿਤ ਸੇਵਾ
ਹੁਕਮ ਦੇਹਿਣ ਸੋ ਕਰਹਿਣ ਸੁਧਾਰਿ੭ ॥੧੫॥
ਅਸ ਪਦ ਅੂਚੋ ਜਬਹਿ ਪਹੂਚੋ
ਚਿਤ ਮਹਿਣ ਚਿਤਵਤਿ ਭਾ ਇਸਿ ਭਾਇ।
-ਕਾਰਜ ਸੁਧਰ ਗਯੋ ਸਭਿ ਗੁਰ ਕੋ


*ਪਾ:-ਮੰਨਤ।
੧ਬਹੁਤਾ ਪ੍ਰੇਮ ਕਰਕੇ।
੨ਮੰਗਣ।
੩ਆਕੇ।
੪ਚਰਨ।
੫ਭੇਟਾ।
੬ਮਿਲਾ ਕਰਕੇ।
੭ਚੰਗੀ ਤਰ੍ਹਾਂ ਧਾਰਨ ਕਰਦੇ ਹਨ। (ਅ) ਸੁਧਾਰ ਕੇ, ਭਾਵ ਚੰਗੀ ਤਰ੍ਹਾਂ ਕਰਦੇ ਹਨ।

Displaying Page 294 of 626 from Volume 1