Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੩੦੭
੪੪. ।ਬਾਰਨੇ ਦੇ ਰਾਹਕ ਤੋਣ ਤੰਬਾਕੂ ਛੁੜਾਯਾ॥
੪੩ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੪੫
ਦੋਹਰਾ: ਕਰੋ ਨਿਹਾਲ ਤਿਖਾਨ ਕੋ,
ਘਰ ਬਸਿ ਦਰਸ਼ਨ ਦੀਨਿ।
ਪੁਨ ਇਜ਼ਛਾ ਅੁਰ ਠਾਨਿ ਕੈ,
ਚਲਿਬੇ ਤਾਰੀ ਕੀਨਿ ॥੧॥
ਚੌਪਈ: ਸ਼੍ਰੀ ਗੁਜਰੀ ਡੋਰੇ ਅਸਵਾਰੀ।
ਜਿਸ ਛਾਦਨਿ੧ ਮਖਮਲ ਗ਼ਰਕਾਰੀ੨।
ਇਕ ਸੁੰਦਰ ਸੰਦਨ ਸੰਗ ਭਲੇ।
ਮਾਤ ਨਾਨਕੀ ਜਿਸ ਚਢਿ ਚਲੇ ॥੨॥
ਬ੍ਰਿਖਭ ਬਿਲਦ ਬਲੀ ਤਨ ਪੀਨ੩।
ਜਿਨ ਕੀ ਕਕੁਦ ਤੁੰਗ ਦੁਤਿ ਕੀਨਿ੪।
ਤਿਨ ਪਰ ਬਸਤ੍ਰ ਲਾਲ ਹੀ ਡਾਲੇ।
ਚਲਨਿ ਬੇਗ ਬਹੁ, ਸ੍ਰਿੰਗ ਬਿਸਾਲੇ ॥੩॥
ਬ੍ਰਿੰਦ ਬਿਭੂਖਨ ਕੋ ਪਹਿਰਾਏ।
ਜਬਹਿ ਚਲਤਿ ਬਡ ਸ਼ਬਦ ਅੁਠਾਏ।
ਅਜ਼ਗ੍ਰ ਚਲਹਿ ਰਥ ਪੰਥ ਮਝਾਰ।
ਪੁਨ ਡੋਲਾ ਲੈ ਬਲੀ ਕਹਾਰ ॥੪॥
ਬਹੁਰ ਬਹੀਰ ਸੰਗ ਜੇ ਦਾਸ।
ਕੋ ਚਾਕਰ ਕੋ ਪ੍ਰੇਮ ਪ੍ਰਕਾਸ਼੫।
ਚਲੇ ਜਾਹਿ ਗੁਰ ਕੀਰਤਿ ਕਰਿਤੇ।
ਦੇਸ਼ ਬਿਦੇਸ਼ ਵਿਸ਼ੇਸ਼ ਨਿਹਰਿਤੇ ॥੫॥
ਸ਼੍ਰੀ ਗੁਰ ਤੇਗ ਬਹਾਦਰ ਤਰੇ੬।
ਬਲੀ ਤੁਰੰਗ ਬੀਚ ਗੁਨ ਖਰੇ੭।
੮ਚੰਦ੍ਰਿਕ ਚੰਦ ਮਨਿਦ ਬਿਲਦ।
ਸੇਤ ਬਰਨ, ਸੁੰਦਰ ਦੁਤਿਵੰਦ੮ ॥੬॥
੧(ਦਾ) ਵਿਛਾੜ।
੨ਗ਼ਰੀ ਦਾ ਕਜ਼ਢਿਆ ਹੋਯਾ।
੩ਮੋਟੇ।
੪ਜਿਨ੍ਹਾਂ ਦੀ ਬੰਨ ਅੁਜ਼ਚੀ ਸ਼ੋਭਾ ਦੇ ਰਹੀ ਸੀ।
੫ਕੋਈ ਨੌਕਰ ਤੇ ਕੋਈ ਪ੍ਰੇਮੀ ਦਾਸ।
੬ਹੇਠ।
੭ਜਿਸ ਵਿਚ ਸੁਹਣੇ ਗੁਣ ਸਨ।
੮ਚੰਦ ਦੀ ਚਾਂਦਨੀ ਵਰਗਾ ਡਾਢੇ ਚਿਜ਼ਟੇ ਰੰਗ ਦਾ, ਤੇ ਸੁੰਦਰ ਸ਼ੋਭਾ ਵਾਲਾ।