Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੧੦
ਪਹੁਣਚਾਏ ਕਾਸ਼ਟ ਸਮੁਦਾਇ।
ਪੁਰਿ ਕੇ ਘਰ ਸਭਿ ਅੁਸਰ ਪਰਹਿਣਗੇ
ਬਹੁਰੋ ਕੁਛ ਬਾਕੀ ਬਚ ਜਾਇ।
ਗੋਇੰਦਵਾਲ ਅੁਚਿਤ ਹੈ ਚਲਿਬੋ
ਦਰਸਹਿਣ ਸਤਿਗੁਰ ਪੰਕਜ ਪਾਇ੧ ॥੧੬॥
ਤਅੂ ਏਕ ਚਿੰਤਾ ਤਹਿਣ ਜੈਬੇ
ਇਸ ਰੁਮਾਲ ਤੇ ਅਗ਼ਮਤ ਵਾਨ੨।
ਢਿਗ ਪਹੁੰਚੇ ਗੁਰੂ ਲੇਵਹਿਣਗੇ ਇਹੁ,
ਕਾਰਜ ਭਯੋ ਪੂਰ, ਅੁਰ ਜਾਨਿ।
ਸ਼ਕਤਿਹੀਨ ਹੁਇ ਹੌਣ ਤਿਸ ਛਿਨ ਮਹਿਣ
ਬਹੁਰ ਨ ਕਰਿਹੈ ਕੋ ਮਮ ਮਾਨ।
ਬਡਿਆਈ ਗੁਰ ਕੀ ਤਬਿ ਬਿਦਤਹਿ
ਮੈਣ ਬਨ ਜਾਵੌਣ ਅਪਰ ਸਮਾਨ੩ ॥੧੭॥
ਇਹਾਂ ਰਹੇ ਹੀ ਬਨੇ+ ਬਾਰਤਾ
ਪੂਜਹਿਣ ਲੋਕ ਬਿਲੋਕਿ ਮਹਾਨ।
ਸੇਵਹਿਣ ਸਰਬ ਨ੍ਰਿਪਤ ਤੇ ਆਦਿਕ
ਅਰਪਹਿਣ ਅਨਿਕ ਅੁਪਾਇਨ ਆਨਿ੪।
ਗੋਇੰਦਵਾਲ ਗਏ ਕਯਾ ਪ੍ਰਾਪਤਿ
ਬਨੋ ਰਹੋਣ ਗੁਰ ਇਸ ਹੀ ਥਾਨ।
ਚਹੋਣ ਸੁ ਅਗ਼ਮਤ ਤੇ ਸਭਿ ਪਾਵੌਣ
ਕੀਰਤਿ ਬਿਦਤਹਿ ਬਹੁਤ ਜਹਾਨ- ॥੧੮॥
ਇਮ ਦ੍ਰਿੜ੍ਹ ਚਿਤ ਮਹਿਣ ਕਰਿ ਤਹਿਣ ਠਹਿਰੋ
-ਨਹਿਣ ਜਾਵੌਣ ਅਬ ਗੋਇੰਦਵਾਲ-।
ਕਿਤਿਕ ਮਾਸ ਬਸਤੇ ਤਹਿਣ ਬੀਤੇ
ਅੰਤਰਯਾਮੀ ਗੁਰੂ ਬਿਸਾਲ।
ਜਾਨੋ ਚਿਤ ਬਿਕਾਰ ਜੁਤਿ੫ ਤਿਸ ਕੋ
ਪਠੋ ਹੁਕਮ ਨਾਮਾ ਤਿਸਿ ਕਾਲ।
੧ਚਰਨ ਕਵਲ।
੨ਤਾਂਬੀ ਓਥੇ ਜਾਣ ਵਿਚ ਇਕ ਚਿੰਤਾ ਹੈ ਕਿ ਇਸ ਰੁਮਾਲ ਕਰਕੇ ਹੀ ਮੈਣ ਕਰਾਮਾਤੀ ਹਾਂ।
੩ਹੋਰਨਾਂ ਜਿਹਾ।
+ਪਾ:-ਇਹਾਂ ਰਹੇ ਨਹੀਣ ਬਨੇ = ਭਾਵ ਰੁਮਾਲ ਬਿਨਾਂ ਇਥੇ ਰਿਹਾਂ।
੪ਲਿਆਕੇ।
੫ਵਿਕਾਰਾਣ ਵਾਲਾ (ਹੋ ਗਿਆ ਹੈ)।