Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੩੦੮
੪੦. ।ਪੰਜਾਬ ਜਾਣ ਦੀ ਸਿਜ਼ਕ। ਮੁਹਾਫਾ॥
੩੯ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੪੧
ਦੋਹਰਾ: ੧ਜੇ ਮਸੰਦ ਸਿਖ ਬਯ ਬਡੇ, ਪ੍ਰਥਮ ਗੁਰਨ ਕੀ ਰੀਤਿ।
ਸੋ ਚਾਹਤਿ ਮਨ ਭਾਵਤੀ, ਕਰਹਿ ਮੇਲ ਧਰਿ ਪ੍ਰੀਤ੩ ॥ ੧ ॥
ਚੌਪਈ: ਨਿਤ ਪ੍ਰਤਿ ਗੁਰ ਕੇ ਦਰਸ਼ਨ ਆਵੈਣ।
ਧਰਹਿ ਕਾਮਨਾ ਬਾਣਛਤਿ ਪਾਵੈਣ।
ਇਹ ਸਤਿਗੁਰ ਨਵਤਨ ਮਗ ਚਾਹੇ੨।
ਜਗਤਿ ਰੀਤਿ ਮਹਿ ਨਹਿਨ ਅੁਮਾਹੇ ॥੨॥
ਸੰਗਤਿ ਪਟਂੇ ਬਸਹਿ ਮਹਾਨੀ।
ਸਭਿਹਿਨਿ ਕੇ ਮਨ ਕੀ ਗੁਰ ਜਾਨੀ।
-ਇਹ ਪੂਰਬ ਨਰ੩ ਸਹਿਜ ਸੁਭਾਅੂ।
ਖਿਨਕ ਭਾਅੁ ਧਰਿ ਖਿਨਕ ਅਭਾਅੂ੪ ॥੩॥
ਦ੍ਰਿੜ੍ਹ ਨਿਹਚਾ ਨਹਿ ਧਾਰਨ ਕਰੈਣ।
ਹੋਹਿ ਕਾਮਨਾ ਸ਼ਰਧਾ ਧਰੈਣ੫।
ਮਜ਼ਦ੍ਰ ਦੇਸ਼ ਕੋ ਚਿਤਵਤਿ ਰਹੈਣ੬।
ਅਪਨੋ ਥਾਨ ਰਿਦੈ ਮਹਿ ਲਹੈਣ ॥੪॥
ਬਡੇ ਹਮਾਰੇ ਬਾਸਤਿ ਨੀਤ।
ਸਭਿ ਨਰ ਜਾਨਤਿ ਗੁਰ ਕੀ ਰੀਤਿ।
ਤਨ ਮਨ ਧਨੁ ਅਰਪਨਿ ਸਭਿ ਕਰੈਣ।
ਇਕ ਸਮ ਸਦਾ ਪ੍ਰੇਮ ਕੋ ਧਰੈਣ ॥੫॥
ਜੁਜ਼ਧ ਪਿਤਾਮੇ ਹਮਰੇ ਕੀਨਸਿ।
ਰਹੇ ਸੰਗ ਲਰਿ ਪ੍ਰਾਨ ਸੁ ਦੀਨਸਿ-।
ਇਕ ਦਿਨ ਪਿਤ ਮਾਤਾ ਕੇ ਸਾਥ੭।
ਕਰੋ ਬਾਕ ਸ਼੍ਰੀ ਸਤਿਗੁਰ ਨਾਥ ॥੬॥
ਮੁਝ ਕੋ ਮਜ਼ਦ੍ਰ ਦੇਸ਼ ਹੀ ਭਾਵੈ।
ਤਹਾਂ ਚਲਨਿ ਕੋ ਚਿਤ ਲਲਚਾਵੈ।
੧ਜੇ ਸਿਜ਼ਖ ਮਸੰਦ ਵਡੀ ਅੁਮਰਾ ਦੇ ਹਨ ਤੇ ਪਹਿਲੇ ਗੁਰਾਣ ਦੀ ਨੀਤੀ (ਦੇ ਜਾਣੂ ਹਨ), ਓਹ (ਹੁਣ) ਚਾਹੁੰਦੇ ਹਨ
ਕਿ (ਅਸੀਣ) ਮਨ ਭਾਂਵਦੀਆਣ ਕਰੀਏ (ਗੁਰੂ ਜੀ ਫੇਰ ਵੀ ਸਾਲ਼) ਪ੍ਰੀਤੀ ਨਾਲ ਹੀ ਮਿਲਨ।
੨ਨਵਾਣ ਰਾਹ (ਟੋਰਨਾ) ਚਾਹੁੰਦੇ ਹਨ।
੩ਪੂਰਬ ਦੇ ਲੋਗ।
੪ਖਿਨ ਵਿਚ ਪ੍ਰੇਮ ਧਾਰਦੇ ਹਨ ਖਿਨ ਵਿਚ ਅਪ੍ਰੇਮ।
੫(ਜੇ ਕੋਈ) ਕਾਮਨਾ ਹੋਵੇ ਤਾਂ ਸ਼ਰਧਾ ਧਾਰਦੇ ਹਨ।
੬(ਅਸੀਣ ਤਾਂ) ਪੰਜਾਬ ਲ਼ ਚਿਤਵਦੇ ਰਹਿੰਦੇ ਹਾਂ।
੭(ਪਿਤਾ ਜੀ ਦੀ ਮਾਤਾ) ਦਾਦੀ ਜੀ ਦੇ ਨਾਲ।