Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੧੧
ਪਠਿ ਕਰਿ ਕੁਛ ਵਿਲਾਅੁ੧ ਲਿਖਿ ਭੇਜੋ
ਆਵਨ ਦੇਤਿ ਨਹੀਣ ਮਹਿਪਾਲ ॥੧੯॥
ਕੇਤਿਕ ਦਿਨ ਮਹਿਣ ਦਰਸ਼ਨ ਕਰਿਹੌਣ
ਸ਼੍ਰੀ ਸਤਿਗੁਰ ਸੁਨਿ ਜਾਨ ਵਲਾਅੁ।
-ਅਗ਼ਮਤ ਜੁਕਤਿ ਰੁਮਾਲ ਸੁ ਤਤਛਿਨ
ਗੋਇੰਦਵਾਲ- ਚਹੋ -ਚਲਿ ਆਅੁ੨-।
ਚਿਤਵਨ ਤੇ ਤੂਰਨ ਹੀ ਆਯਹੁ
ਛੂਛੋ ਸਾਵਨ ਤਹਾਂ ਰਹਾਅੁ।
ਜਾਨਿ ਗੁਰੂ ਗਤਿ ਬਹੁਤ ਬਿਸੂਰਤਿ
-ਮੈਣ ਕੁਕਰਮ ਹੀ ਲਿਯੋ ਕਮਾਅੁ੩- ॥੨੦॥
ਦਿਨ ਦੁਇ ਚਤੁਰ ਬਿਸੂਰਤ ਬੀਤੇ
ਪੁਨ ਮਨ ਮਹਿਣ ਸਮਝੋ ਇਸ ਭਾਇ।
-ਰਾਜਾ ਰਾਨੀ ਸਚਿਵ ਪ੍ਰਜਾ ਜੁਤ
ਮੈਣ ਅਬ ਚਲਹੁਣ ਪਰਹੁਣ ਗੁਰ ਪਾਇ।
ਭੂਲ ਕਰੌਣ ਬਖਸ਼ਾਵਨ ਸਗਰੀ
ਅਹੈਣ ਬਿਸਾਲ੪ ਨ ਕੁਛ ਮਨ ਲਾਇਣ।
ਸਭਿ ਸੰਗਤ ਜੁਤਿ ਸ਼ਰਨੀ ਪਰਿਹੌਣ
ਬਿਨਤੀ ਕਰਿਹੌਣ ਥਿਰ ਅਗਵਾਇ ॥੨੧॥
ਬਡਿਅਨਿ ਕੀ ਰਿਸ ਅਗਨੀ ਸਮਸਰ
ਬਿਨੈ ਨੀਰ੫ ਤੇ ਹੋਵਤਿ ਸ਼ਾਂਤਿ।
ਅਵਰ ਅੁਪਾਵ ਨਹੀਣ ਕੁਛ ਬਨਿ ਹੈ,
ਕਰਹਿਣ ਜਿ ਬਲ ਛਲ ਘ੍ਰਿਤ ਪਰ ਜਾਤਿ੬-।
ਇਹ ਮਤਿ ਦ੍ਰਿੜ੍ਹ ਕਰਿ ਕਹੋ ਨ੍ਰਿਪਤਿ ਕੋ
ਹਮਰੇ ਬਡੇ ਤਹਾਂ ਅਵਦਾਤਿ੭।
ਕ੍ਰਿਪਾ ਪਾਇ ਤਿਨ ਕੀ ਮੈਣ ਆਯਹੁ
ਬਸੋ ਬਹੁਤ ਸਭਿ ਕੋ ਸੁਖਦਾਤਿ ॥੨੨॥
੧(ਸਾਵਂ ਨੇ ਹੁ: ਨਾਮਾ) ਪੜ੍ਹਕੇ ਕੁਛ ਬਹਾਨਾ।
੨ਆਵੇ।
੩ਭਾਵ ਆਗਿਆ ਭੰਗ ਕੀਤੀ ਹੈ।
੪ਵਿਸ਼ਾਲ (ਚਿਤ ਵਾਲੇ) ਹਨ, ਭਾਵ ਜਿਥੇ ਸਦਾ ਬਖਸ਼ਸ਼ ਵਜ਼ਸਦੀ ਹੈ।
੫ਬੇਨਤੀ ਰੂਪ ਪਾਂੀ ਨਾਲ।
੬ਅਜ਼ਗ ਅੁਜ਼ਤੇ ਘਿਅੁ ਮਾਨੋ ਪੈ ਜਾਣਦਾ ਹੈ।
੭ਪ੍ਰਗਟ।