Sri Gur Pratap Suraj Granth

Displaying Page 296 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੩੦੯

੪੦. ।ਸ਼੍ਰੀ ਗੁਰ ਹਰਿ ਗੁਵਿੰਦ ਜੀ ਨੇ ਪ੍ਰਣ ਕੀਤਾ॥
੩੯ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੪੧
ਦੋਹਰਾ: ਹਰਿ ਗੁਵਿੰਦ ਅਰੁ ਬ੍ਰਿੰਦ ਸਿਖ, ਰੁਦਿਤ ਸ ਸ਼ੋਕ ਬਿਲਦ।
ਦੇਖਤਿ ਭਾਖਤਿ ਬ੍ਰਿਜ਼ਧ ਤਬਿ, ਕੀਜਹਿ ਖੇਦ ਨਿਕੰਦ੧ ॥੧॥
ਚੌਪਈ: ਸਤਿਗੁਰ ਨਹਿ ਸੋਚਨ ਕੇ੨ ਯੋਗ।
ਸੁਜਸੁ ਬਿਥਾਰੋ ਚੌਦਸ ਲੋਗ।
ਘਨ ਸਮਾਨ ਤਨਿ ਧਰਿ ਬਿਦਤਾਵੈਣ।
ਜਗ ਕਾਰਜ ਕਰਿ ਬਹੁਰ ਬਿਲਾਵੈਣ੩ ॥੨॥
ਪਰਮ ਧਾਮ ਬੈਕੁੰਠ ਸਿਧਾਰੈਣ।
ਬ੍ਰਿੰਦ ਅਨਦ ਬਿਲਦ ਬਿਹਾਰੈਣ੪।
ਕਰਿ ਗਾਦੀ ਪਰ ਪੁਜ਼ਤਰ ਅਬਾਦੀ੫।
ਭਏ ਸਰੂਪ ਲੀਨ ਨਿਜ ਆਦੀ੬ ॥੩॥
ਜੇ ਕਾਰਜ ਕਰਿਬੇ ਕਹੁ ਆਏ।
ਨੀਕੇ ਪੂਰਨ ਕਰਿ ਸਮੁਦਾਏ।
ਕਾਨ੍ਹੇ ਸ੍ਰਾਪ ਸਾਚ ਕੇ ਹੇਤੁ।
ਸਹੀ ਸਜਾਇ ਸੁ ਚੰਦੁ ਨਿਕੇਤ ॥੪॥
ਪੂਰਨਤਾ ਦਿਖਾਇ ਬ੍ਰਹਮ ਗਾਨੀ।
ਜਿਨ ਕੇ ਤਨਹੰਤਾ ਬ੍ਰਿਤਿ ਹਾਨੀ।
ਨਿਜ ਸਰੂਪ ਤੇ ਫੁਰਨੋ ਆਨ।
ਅੁਠਨਿ ਨ ਦੀਨਸਿ ਇਕ ਰਸਵਾਨ ॥੫॥
ਜਗ ਕੀ ਬਰਤਂ ਸਹਿਜ ਸੁਭਾਇ।
ਬਿਨਾ ਜਤਨ ਜਿਮ ਹੋਤੀ ਜਾਇ।
ਭਗਤ ਕਬੀਰ ਨਾਮ ਦਿਅੁ ਆਦਿ।
ਭੀਰ ਪਰੀ ਕੀਨਸਿ ਪ੍ਰਭੁ ਯਾਦਿ ॥੬॥
ਕੁਛ ਤੇ ਕੁਛ ਕਰਿ ਨਰਨਿ ਦਿਖਾਈ।
ਗਾਨ ਅੂਨਤਾ ਇਹੀ ਜਨਾਈ੭*।

੧ਦੁਖ ਦੂਰ ਕਰੋ।
੨ਸ਼ੋਕ ਕਰਨ ਦੇ।
੩ਲੋਪ ਹੋ ਜਾਣਦੇ ਹਨ।
੪(ਵਿਚ) ਵਿਚਰਦੇ ਹਨ।
੫ਭਾਵ, ਇਸਥਿਤਿ।
੬ਆਪਣੇ ਮੁਜ਼ਢਲੇ (ਸਰੂਪ) ਵਿਚ।
੭ਇਹ (ਅੁਹਨਾਂ ਨੇ) ਗਾਨ ਦੀ ਕਮੀ ਦਿਖਾਈ।
*ਕਬੀਰ ਆਦਿਕਾਣ ਤੋਣ ਗੁਰੂ ਜੀ ਦੀ ਅਧਿਕਤਾ ਕੈਸੀ ਸੁੰਦਰ ਦਰਸਾਈ ਹੈ।

Displaying Page 296 of 501 from Volume 4