Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੧੨
ਅਬਿ ਦਰਸ਼ਨ ਹਿਤ ਮੈਣ ਚਲਿ ਜੈ ਹੌਣ
ਤੁਮ ਭੀ ਚਲਿ ਕਰਿ ਪਰਸਹੁ ਪਾਇ।
ਅਤਿ ਪੁਨੀਤ ਹੈ ਮੇਲ ਤਿਨਹੁਣ ਕੋ
ਲੋਕ ਪ੍ਰਲੋਕ ਭਲੋ ਹੁਇ ਜਾਇ।
ਅੁਜ਼ਤਮ ਅਧਿਕ ਅਕੋਰਨ ਕੋ ਲਿਹੁ
ਗੁਰ ਪ੍ਰਸੰਨਤਾ ਤੇ ਸੁਖ ਪਾਇ।
ਸਭਿ ਰਣਵਾਸ੧ ਸਚਿਵ ਅਰੁ ਸੈਨਾ
ਪ੍ਰਜਾ ਲੋਕ ਸੰਗੈ ਸਮੁਦਾਇ ॥੨੩॥
ਨ੍ਰਿਪ ਕਰ ਜੋਰੇ ਮਾਨ ਬਾਰਤਾ
ਭੋ ਤਾਰ ਸਭਿਹੀ ਸੰਗ ਲੀਨਿ।
ਸਾਵਂ ਮਲ ਹਿਤ ਸਿਵਕਾ ਦੀਨਸਿ
ਗਜ ਬਾਜੀ ਰਚਿ ਸਾਜ ਨਵੀਨ।
ਬਹੁ ਡੋਰੇ*੨ ਮਹਿਖੀ੩ ਤੇ ਆਦਿਕ
ਚਢਿ ਚਾਲੀ ਅੁਰ ਆਨਣਦ ਕੀਨਿ।
ਭਯੋ ਅੁਮਾਹ ਸਭਿਨਿ ਕੇ ਮਨ ਮਹਿਣ
-ਦਰਸ਼ਨ ਦੇਖਹਿਣ ਗੁਰੂ ਪ੍ਰਬੀਨ- ॥੨੪॥
ਸਨੇ ਸਨੇ ਸਭਿ ਮਾਰਗ ਅੁਲਣਘੇ
ਗੋਇੰਦਵਾਲ ਪੁਰੀ ਕੋ ਆਇ।
ਨਦੀ ਬਿਪਾਸਾ ਕੇ ਤਟ ਅੁਤਰੇ
ਨ੍ਰਿਪ ਮਹਿਖੀ ਸੈਨਾ ਸਮੁਦਾਇ।
ਧੀਰ ਦਿਲਾਸਾ ਦੇ ਕਰਿ ਤਬਿ ਹੀ
ਸਾਵਂਮਜ਼ਲ ਪੁਰੀ ਪ੍ਰਵਿਸ਼ਾਇ।
ਮਿਲੋ ਮੇਲੀਅਨਿ ਸਿਖ ਸਭਿ ਸੰਗਤਿ
ਕੁਸ਼ਲ ਪ੍ਰਸ਼ਨ ਕਰਿ੪ ਅੁਰ ਹਰਖਾਇ ॥੨੫॥
ਪੁਨ ਸਤਿਗੁਰ ਕੇ ਦਰਸ਼ਨ ਕਾਰਨ
ਕੁਛਕ ਲਾਜ ਜੁਤਿ ਗਮਨੋ ਪਾਸ।
ਪਗ ਪੰਕਜ ਪਰ ਸਿਰ ਕੋ ਧਰਿ ਕਰਿ
ਕੀਨ ਬੰਦਨਾ ਭਾਅੁ ਪ੍ਰਕਾਸ਼।
੧ਰਾਣੀਆਣ।
*ਪਾ:-ਡੇਰੇ = ਤੰਬੂ।
੨ਡੋਲੇ।
੩ਪਟਰਾਣੀ। ।ਸੰਸ: ਮਹਿੀ॥।
੪ਸੁਖਸਾਂਦ ਪੁਜ਼ਛਕੇ।