Sri Gur Pratap Suraj Granth

Displaying Page 297 of 375 from Volume 14

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੩੦੯

੪੧. ।ਬਿਜ਼ਝੜ ਵਾਲੀਆ ਦਾਲ ਬਜ਼ਧ॥
੪੦ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੪੨
ਦੋਹਰਾ: ਬਿਜ਼ਝੜਵਾਲੀਆ ਗਿਰਪਤੀ, ਬੀਰ ਸੁ ਬਲੀ ਬਿਸਾਲ।
ਜੰਗ ਘਾਤ ਜਾਨੈ ਅਨਿਕ, ਨਾਮ ਕਹੈਣ ਤਿਸ ਦਾਲ ॥੧॥
ਭੁਜੰਗ ਛੰਦ: ਮਿਲੋ ਸੋ ਕਟੋਚੀ ਕ੍ਰਿਪਾਲ ਕਿ ਸਾਥਾ।
ਕਹੇ ਬਾਕ ਤਾਂ ਕੌ ਲਖੋ ਜੰਗ ਗਾਥਾ।
ਗੁਰੂ ਸੰਗ ਆਨੋ ਕਲੂਰੀ ਭੁਵਾਲੇ।
ਢੁਕੇ ਬਾਰਿ ਨੇਰੇ ਭਏ ਆਲ ਬਾਲੇ੧ ॥੨॥
ਤਜੈਣ ਓਜ ਤੇ ਨਾਂਹਿਨੈ ਨੀਕ ਬਾਤੀ੨।
ਸਵਾਧਾਨ ਹੁਜੋ ਬਨੋ ਸ਼ਜ਼ਤ੍ਰ ਘਾਤੀ।
ਪਰਾਜੈ ਕਰੈ ਭੀਮਚੰਦੰ ਜਿ ਈਹਾਂ੩।
ਹਸੈਣ ਭੂਪ ਸਾਰੇ ਮਿਲੈਣ ਜਾਇ ਕੀਹਾਂ੪ ॥੩॥
ਅਬੈ ਦੇਖਿ ਮੋ ਕੌ ਕਰੌਣ ਜੁਜ਼ਧ ਭਾਰੀ।
ਚਲੇ ਆਇ ਜੋਅੂ ਸਭੈ ਦੋਣ ਨਿਵਾਰੀ।
ਕ੍ਰਿਪਾਲ ਕਹੋ ਮੈਣ ਰਹੌਣ ਤੋਹਿ ਸੰਗਾ।
ਹਤੌਣ ਭੀਮਚੰਦੰ ਭਟੰ ਅੰਗ ਭੰਗਾ ॥੪॥
ਦੁਹੂੰ ਭੂਪ ਐਸੇ ਜਬੈ ਮੰਤ੍ਰ ਕੀਨਾ।
ਬਡੋ ਜੰਗ ਮਾਚੋ ਨਿਜੰ ਹੀਨ ਚੀਨਾ੫।
ਧਰੇ ਚਾਂਪ ਆਪੇ ਨਿਕਾਸੇ ਖਤੰਗਾ।
ਹਕਾਰੇ ਮਹਾਂ ਬੀਰ ਲੇ ਆਪ ਸੰਗਾ ॥੫॥
ਗਹੇ ਬ੍ਰਿੰਦ ਸੇਲੇ ਤੁਫੰਗੈਣ ਸੰਭਾਰੀ।
ਬਰੂਦੈਣ ਕਸੀ ਠੋਕਿ ਗੋਰੀ ਦੁ ਡਾਰੀ।
ਭ੍ਰਮਾਏ ਅੁਤੰਗੇ ਧਰੇ ਹਾਥ ਨੇਜੇ।
ਹਤੈਣ ਸ਼ਜ਼ਤ੍ਰ ਸੌਹੈਣ ਜਮੰ ਧਾਮ ਭੇਜੇ ॥੬॥
ਚਲੇ ਬਾਰ ਛੋਰੋ ਤਬੈ ਬਾਝ ਲਾਏ੬।
ਬਕੈਣ ਮਾਰ ਮਾਰੰ ਖਤੰਗੈਣ ਚਲਾਏ।


੧ਭਾਵ ਘੇਰਾ ਪਾ ਲਿਆ ਨੇ।
੨(ਵੈਰੀ ਦੇ) ਓਜ ਕਰਕੇ (ਜੇ ਵਾੜਾ ਹੁਣ) ਛਜ਼ਡ ਦੇਵੀਏ ਤਾਂ ਗਜ਼ਲ ਠੀਕ ਨਹੀਣ।
੩ਸਾਲ਼ ਜਿਜ਼ਤ ਲਵੇ ਤਾਂ......।
੪ਭਾਵ ਜਿਜ਼ਥੇ ਕਿਜ਼ਥੇ ਮੇਲ ਗੇਲ ਹੋਸੀ ਸਾਰੇ ਰਾਜੇ ਹਜ਼ਸਂਗੇ।
੫ਆਪਣਾ (ਪਜ਼ਖ) ਘਟਦਾ ਦੇਖਕੇ।
੬ਭਾਵ ਬਾਹਰ ਨਿਕਲਿ ਵਾੜਾ ਛਜ਼ਡ ਟੁਰੇ (ਸੈਨਾ ਲ਼ ਬੀ) ਬਾਹਰ ਲੈ ਗਏ (ਟਾਕਰਾ ਕਰਨ ਵਾਸਤੇ)। ।ਸੰਸ:,
ਵਾਹ ਤੋਣ ਬਾਝ ਬਣਿਆ ਹੈ॥।

Displaying Page 297 of 375 from Volume 14